NEET ਪੇਪਰ ਚੋਰ ਪੰਜਾਬੀ ਕਵਿਤਾ | ਐਜੂਕੇਸ਼ਨ ਸਿਸਟਮ ਤੇ ਵਿਅੰਗ ਸ਼ਾਇਰੀ
ਜਾਣ-ਪਛਾਣ
ਅੱਜ ਦੇ ਸਮੇਂ ਵਿੱਚ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹਨ।ਇਹ ਪਹਿਲੀ ਵਾਰ ਨਹੀ ਬਹੁਤ ਵਾਰ ਹੋ ਚੁੱਕਾ ਹੈ। NEET ਵਰਗੇ ਵੱਡੇ ਐਗਜ਼ਾਮਾਂ ਵਿੱਚ ਪੇਪਰ ਲੀਕ ਅਤੇ ਧੋਖਾਧੜੀ ਦੀਆਂ ਖਬਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਦੀਆਂ ਹਨ। “NEET ਪੇਪਰ ਚੋਰ” ਵਿਸ਼ੇ ਤੇ ਇਹ ਪੰਜਾਬੀ ਕਵਿਤਾ ਸਿਸਟਮ ਦੀਆਂ ਕਮਜ਼ੋਰੀਆਂ ਅਤੇ ਵਿਦਿਆਰਥੀਆਂ ਦੇ ਦਰਦ ਨੂੰ ਦਰਸਾਉਂਦੀ ਹੈ।ਇਹ ਦਰਦ ਉਹੀ ਜਾਣ ਸਕਦਾ ਜਿਸ ਨੇ ਦਿਨ ਰਾਤ ਪੜਾਈ ਵਿੱਚ ਇਕ ਕੀਤਾ ਸੀ ਤੇ ਜਦੋ ਹੁਨਰ ਦਿਖਾਉਣ ਦੀ ਵਾਰੀ ਆਈ ਤਾਂ ਸੁਪਨਾ ਰਾਤ ਦੇ ਹੇਨਰੇ ਵਿੱਚ ਗੁੰਮ ਹੋ ਗਿਆ।
NEET ਪੇਪਰ ਚੋਰ ਪੰਜਾਬੀ ਕਵਿਤਾ
ਸਿਸਟਮ ਤੇ ਸਵਾਲ
ਰਾਤਾਂ ਜਾਗ ਕੇ ਪੜ੍ਹਦੇ ਬੱਚੇ,
ਸੁਪਨੇ ਡਾਕਟਰ ਬਣਨ ਦੇ ਸੱਚੇ।
ਮੇਹਨਤ ਵਾਲੇ ਰਹਿ ਗਏ ਪਿੱਛੇ,
ਪੇਪਰ ਚੋਰ ਫਿਰ ਤੁਰ ਗਏ ਅੱਗੇ।
ਕਿਤਾਬਾਂ ਨਾਲ ਸੀ ਜਿੰਨ੍ਹਾਂ ਪਿਆਰ,
ਉਹਨਾਂ ਨੂੰ ਮਿਲਿਆ ਸਿਰਫ ਇੰਤਜ਼ਾਰ।
ਪੈਸੇ ਤੇ ਸੈਟਿੰਗ ਦਾ ਹੋਇਆ ਜ਼ੋਰ,
ਮੇਹਨਤ ਹਾਰ ਗਈ ਪੇਪਰ ਚੋਰ।
ਕੋਣ ਕਰੇਗਾ ਇਸ ਦੀ ਭਰਪਾਈ,
ਮਿਹਨਤ ਬੱਚਿਆ ਦੀ ਰਾਸ ਨਾ ਆਈ,
ਰੱਬ ਵੀ ਹੋ ਗਿਆ ਕਾਨਾ ਅੱਜ ਤਾ
ਉਹਨੂੰ ਵੀ ਦੇਖ ਕੇ ਸ਼ਰਮ ਨਾ ਆਈ।
ਵਿਦਿਆਰਥੀਆਂ ਦਾ ਦਰਦ
ਮਾਂ-ਬਾਪ ਦੇ ਸੁਪਨੇ ਟੁੱਟੇ,
ਅੱਖਾਂ ਵਿੱਚ ਹੰਝੂ ਲੁੱਟੇ।
ਇੱਕ ਐਗਜ਼ਾਮ ਲਈ ਸਾਲ ਗਵਾਏ,
ਪਰ ਚੋਰ ਸਿਸਟਮ ਸਭ ਕੁਝ ਖਾਏ।
ਕਿਸੇ ਨੇ ਦਿਨ-ਰਾਤ ਮੇਹਨਤ ਕੀਤੀ,
ਕਿਸੇ ਨੇ ਸ਼ਾਰਟਕੱਟ ਰਾਹ ਚੁਣੀ।
ਸੱਚਾਈ ਅੱਜ ਵੀ ਰੋਂਦੀ ਏ,
ਜਦ ਨਕਲ ਦੁਨੀਆ ਛੋਂਦੀ ਏ।
ਮਿਹਨਤ ਦਾ ਮੁੱਲ ਪੈ ਹੀ ਜਾਣਾ,
ਵਿੱਦਿਆ ਤਾ ਸਾਰੀ ਉਮਰ ਦਾ ਗਹਿਣਾ,
ਜਿਨਾ ਨੇ ਮਿਹਨਤ ਤੇ ਪੱਥਰ ਸੁੱਟੇ
ਇਕ ਦਿਨ ਜਾਣਗੇ ਉਹ ਵੀ ਲੁੱਟੇ
ਕਵਿਤਾ ਦਾ ਅਰਥ
ਇਹ ਪੰਜਾਬੀ ਕਵਿਤਾ NEET ਐਗਜ਼ਾਮ ਪੇਪਰ ਲੀਕ ਅਤੇ ਐਜੂਕੇਸ਼ਨ ਕਰਪਸ਼ਨ ਦੇ ਖਿਲਾਫ ਇੱਕ ਆਵਾਜ਼ ਹੈ। ਇਸ ਵਿੱਚ ਉਹਨਾਂ ਵਿਦਿਆਰਥੀਆਂ ਦਾ ਦਰਦ ਦਿਖਾਇਆ ਗਿਆ ਹੈ ਜੋ ਦਿਨ-ਰਾਤ ਮੇਹਨਤ ਕਰਦੇ ਹਨ ਪਰ ਧੋਖਾਧੜੀ ਅਤੇ ਕਰਪਸ਼ਨ ਕਰਕੇ ਪਿੱਛੇ ਰਹਿ ਜਾਂਦੇ ਹਨ।ਪਰ ਅੰਤ ਉਨਾ ਦਾ ਵੀ ਦੂਰ ਨਹੀ ਹੁੰਦਾ ਜੋ ਧੋਖਾਧੜੀਆ ਕਰਦੇ ਨੇ। ਉਹ ਜਲਦੀ ਹੀ ਪਬਾ ਭਾਰੀ ਹੋ ਜਾਦੇ ਹਨ।
ਐਜੂਕੇਸ਼ਨ ਸਿਸਟਮ ਤੇ ਪੰਜਾਬੀ ਸ਼ਾਇਰੀ
ਇਲਮ ਦੀ ਇੱਜ਼ਤ ਰਹਿਣੀ ਚਾਹੀਦੀ,
ਮੇਹਨਤ ਦੀ ਕੀਮਤ ਪਛਾਣੀ ਚਾਹੀਦੀ।
ਜੇ ਪੇਪਰ ਵੀ ਵਿਕਣ ਲੱਗ ਪਏ,
ਫਿਰ ਸੁਪਨੇ ਦੱਸੋ ਕਿਵੇਂ ਬਚ ਪਾਏ।
ਡਿਗਰੀ ਨਾਲ ਡਾਕਟਰ ਬਣ ਜਾਣਾ ਆਸਾਨ ਨਹੀਂ ਹੁੰਦਾ,
ਸੱਚੀ ਮੇਹਨਤ ਬਿਨਾਂ ਇਨਸਾਨ ਮਹਾਨ ਨਹੀਂ ਹੁੰਦਾ।
ਵਿਦਿਆਰਥੀ ਗੁੱਸੇ ਵਿੱਚ ਕਿਉਂ ਹਨ?
ਉਠ ਗਿਆ ਭਰੋਸਾ ਖੜੇ ਹੋ ਗਏ ਨੇ ਲੋਕ,
ਜਿਨਾ ਨੀ ਕੀਤੀ ਚੋਰੀ ਹੁਣ ਜਾਣਗੇ ਉਹ ਪਰਲੋਕ,
ਦਿਨ ਰਾਤ ਦੀ ਮਿਹਨਤ ਤੇ ਪੈ ਗਿਆ ਸੋਗ,
ਰੱਬਾ ਜਲਦ ਪਾ ਦੇ ਪੇਪਰ ਚੋਰਾ ਦਾ ਭੋਗ।
ਅੱਜ ਕਈ ਵਿਦਿਆਰਥੀ ਸੋਸ਼ਲ ਮੀਡੀਆ ਤੇ ਆਪਣਾ ਗੁੱਸਾ ਜਾਹਿਰ ਕਰ ਰਹੇ ਹਨ ਕਿਉਂਕਿ competitive exams ਵਿੱਚ transparency ਬਹੁਤ ਜ਼ਰੂਰੀ ਹੁੰਦੀ ਹੈ। ਜਦੋਂ ਪੇਪਰ ਲੀਕ ਦੀਆਂ ਖਬਰਾਂ ਆਉਂਦੀਆਂ ਹਨ ਤਾਂ honest students ਦਾ confidence ਟੁੱਟ ਜਾਂਦਾ ਹੈ। ਸਭ ਏਹੀ ਅਰਦਾਸ ਕਰਦੇ ਹਾ ਕਿ ਜਿਨਾ ਨੇ ਇਹ ਸਭ ਕੀਤਾ ਹੈ ਉਹ ਜਲਦ ਹੀ ਇਸ ਦਾ ਨਤੀਜਾ ਭੁਗਤਣਗੇ। ਨਿੰਕਮੀਆ ਸਰਕਾਰਾ ਨੂੰ ਪੈਰਾ ਥੱਲੇ ਇਕ ਦਿਨ ਆਉਣਾ ਹੀ ਪੈਣਾ ਏ।
ਮਾਪਿਆ ਦਾ ਦੁੱਖ
ਬੱਚੇ ਰੋਦੇ ਮਾਪਿਆ ਤੋ ਦੇਖੇ ਨਾ ਜਾਣ,
ਉਨਾ ਤਾ ਦਿੱਤਾ ਬੱਚਿਆ ਨੂੰ ਸੱਚੀ ਵਿਦਿਆ ਦਾ ਦਾਨ,
ਚੋਰਾਂ ਨੇ ਕੀਤਾ ਮਾਪਿਆ ਦੇ ਸੁਪਨਿਆ ਦਾ ਘਾਣ,
ਮਾਪੇ ਵਿਲਕਣ ਬੱਚੇ ਵਿਲਕਣ ਹੁਣ ਦੱਸੋ ਦੁਨੀਆਂ ਵਾਲਿਓ
ਉਹ ਕਿਧਰ ਨੂੰ ਜਾਣ ਤੇ ਕਿਧਰ ਨੂੰ ਨਾ ਜਾਣ।
ਇਸ ਵਿੱਚ ਮਾਪਿਆ ਦੇ ਦੁੱਖ ਨੂੰ ਦੱਸਿਆ ਗਿਆ ਹੈ ਕਿ ਕਿਵੇਂ ਮਾਪੇ ਆਪਣੇ ਬੱਚਿਆ ਦੇ ਭਵਿੱਖ ਨੂੰ ਲੈ ਕੇ ਚੰਤਿਤ ਹਨ। ਉਨਾ ਨੇ ਕਿੰਨੀਆ ਮਿਹਨਤਾ ਕੀਤੀਆ,ਕਿੰਨੇ ਸੁਪਨੇ ਮਾਰੇ ਤੇ ਫਿਰ ਜਾ ਕੇ ਇੰਨੀ ਵੱਡੀ ਪੜਾਈ ਦੇਣ ਦਾ ਨਿਸਚਾ ਕੀਤਾ ਤੇ ਅੱਜ ਉਹ ਸੁਪਨੇ ਕੁਝ ਸਰਕਾਰੀ ਚੋਰਾਂ ਨੇ ਚਕਨਾ ਚੂਰ ਕਰ ਕੇ ਰੱਖੇ ਦਿੱਤੇ ਹਨ। ਉਹਨਾ ਨੂੰ ਕਿਤੇ ਵੀ ਕੋਈ ਰਸਤਾ ਨਹੀ ਲਭ ਰਿਹਾ।
ਪੇਪਰ ਚੋਰੀ ਲਈ ਸਖਤ ਕਾਨੂੰਨ
ਪੇਪਰ ਚੋਰੀ ਲਈ ਕਾਨੂੰਨ ਬਣਾਉ,
ਇਕ ਦਿਨ ਵਿੱਚ ਹੀ ਇਸ ਦਾ ਇਨਸਾਫ ਦਿਵਾਓ,
ਚੋਰਾ ਨੂੰ ਟੰਗ ਦਿਓ ਸੂਲੀ ਉਤੇ,
ਤਾ ਕਿ ਕਦੇ ਕਿਸੇ ਦਾ ਵਿਸਵਾਸ ਨਾ ਟੁੱਟੇ,
ਮਿਹਨਤੀ ਹੀ ਹਮੇਸ਼ਾ ਅੱਗੇ ਆਵਣ,
ਲੁੱਚੇ ਜਾਣ ਟੰਗੇ ਤੇ ਸਿਵਿਆ ਨੂੰ ਜਾਵਣ,
ਐਸਾ ਕੋਈ ਸਿਸਟਮ ਬਣਾਉ
ਪੇਪਰ ਨਾ ਹੋਵੇ ਚੋਰੀ
ਹਰ ਇਕ ਧੋਖਾ ਦੇਣ ਵਾਲੇ ਤੇ 420 ਦਾ ਕੇਸ ਲਗਾਓ।
ਇਸ ਵਿੱਚ ਸਾਫ ਸ਼ਬਦਾ ਵਿੱਚ ਪੇਪਰ ਚੋਰਾ ਦੀ ਨਿੰਦਿਆ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਸ ਚੋਰੀ ਲਈ ਸਖਤ ਕਾਰਵਾਈ ਤੇ ਹੋਵੇ ਹੀ ਪਰ ਸਖਤ ਕਾਨੂੰਨ ਵੀ ਜਰੂਰੀ ਹੈ ਤਾ ਕਿ ਭਵਿੱਖ ਵਿੱਚ ਕੋਈ ਕਿਸੇ ਤੇ ਵਧੀਆ ਭਵਿੱਖ ਦੀ ਬਰਬਾਦੀ ਨਾ ਕਰ ਸਕੇ।
ਇਸ ਲਈ:
ਸਖ਼ਤ ਸੁਰੱਖਿਆ
fair exams
digital monitoring
ਬਹੁਤ ਜ਼ਰੂਰੀ ਹਨ।
ਅੰਤਿਮ ਸ਼ਬਦ
ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ “NEET ਪੇਪਰ ਚੋਰ ਪੰਜਾਬੀ ਕਵਿਤਾ” ਪਸੰਦ ਆਈ ਹੋਵੇਗੀ। ਐਜੂਕੇਸ਼ਨ ਸਿਸਟਮ ਵਿੱਚ ਇਮਾਨਦਾਰੀ ਅਤੇ fair competition ਬਹੁਤ ਜ਼ਰੂਰੀ ਹੈ। ਹੋਰ ਪੰਜਾਬੀ ਕਵਿਤਾ, ਸ਼ਾਇਰੀ ਅਤੇ trending topics ਲਈ ਸਾਡੇ ਬਲੌਗ ਨੂੰ follow ਕਰਦੇ ਰਹੋ।ਅੱਗੇ ਤੋ ਵੀ ਤੁਹਾਡੀ ਸੇਵਾ ਵਿੱਚ ਹਾਜਰ ਹਾ। ਧੰਨਵਾਦ
Related Posts
NEET ਪੇਪਰ ਚੋਰ
ਪੰਜਾਬੀ ਕਵਿਤਾ
Motivational Poetry
Tags
EET ਪੇਪਰ ਚੋਰ
Punjabi Poetry
Student Shayari
Education System Poetry
NEET Punjabi Shayari
Punjabi Student Quotes
Trending Punjabi Poetry

Post a Comment