ਅਸਲ ਇਸ਼ਕ-True Love
ਇਸ਼ਕ ਮਹੁੱਬਤ ਇੱਕ ਯੋਗ ਹੈ ਯਾਰੋ,
ਇਹ ਸਮਝੋ ਨਾ ਜਿਸਮਾਂ ਦਾ ਲੋਭ ਨਾ ਯਾਰੋ,
ਇਹ ਦੋ ਰੂਹਾਂ ਦਾ ਸੁਮੇਲ ਹੈ ਹੁੰਦਾ,
ਜਿਸਮਾਂ ਤੱਕ ਰਹਿ ਕੇ ਫਿਰ ਫੇਲ ਹੈ ਹੁੰਦਾ,
ਦੁਨੀਆਂਦਾਰੀ ਦਾ ਉਹਨੂੰ ਫਿਕਰ ਨਾ ਰਹਿੰਦਾ,
ਜਿਹੜਾ ਸੱਜਣ ਇਸ਼ਕਾ ਦੇ ਰਾਹ ਹੈ ਪੈਂਦਾ,
ਬਹੁਤਾ ਗੁਆਕੇ ਥੋੜਾ ਪੈਂਦਾ ਉਹਦੇ ਪੱਲੇ,
ਇਸ਼ਕ ਵਿੱਚ ਮਚ ਕੇ ਕਈ ਹੋ ਜਾਂਦੇ ਨੇ ਝੱਲੇ,
ਜੇਹਦੇ ਰੂਹ ਦਾ ਇਸ਼ਕ ਹੋ ਜਾਂਦਾ ਏ ਕਬੂਲ,
ਉਹਦੀ ਜੱਗ ਤੇ ਵੀ ਬੱਲੇ ਤੇ ਸਵਰਗ ਤੇ ਵੀ ਬੱਲੇ ।
ਬਸ ਬੱਲੇ ਹੀ ਬੱਲੇ ਉਹ ਹੋ ਜਾਦੇ ਨੇ ਅਵੱਲੇ।

Post a Comment