ਆਉਣ ਵਾਲੀ ਪੀੜੀ ਬਾਰੇ ਕੁਝ ਚੰਗਾ ਸੋਚੋ- Think Positive about upcoming generation

 ਆਉਣ ਵਾਲੀ ਪੀੜੀ ਬਾਰੇ ਕੁਝ ਚੰਗਾ ਸੋਚੋ-Think Positive about upcoming generation

Think Positive


ਸੁਸਤੀ ਭਰੇ ਦਿਨ ਚੱਲਦੇ ਤੇ ਸੁਸਤੀ ਭਰੀ ਜਿੰਦਗੀ,
ਨਾ ਆ ਪੱਲੇ ਦੌਲਤ ਏ ਤੇ ਨਾ ਹੀ ਰੱਬ ਦੀ ਬੰਦਗੀ,
ਕੰਮ ਕਾਰ ਵੀ ਕਰ ਰਹੇ ਪਰ ਗੁਜਾਰਾ ਜਿਹਾ ਨਾ ਹੋ ਰਿਹਾ,
ਬਹੁਤ ਕੁਝ ਹੈ ਪ੍ਰਾਪਤ ਕੀਤਾ ਪਰ ਸਬਰ ਜਿਹਾ ਨਾ ਹੋ ਰਿਹਾ,
ਆ ਵੀ ਲੈਣਾ ਉਹ ਵੀ ਲੈਣਾ ਚੱਲੋ ਚੱਲੀ ਵਿੱਚ ਰਹਿੰਦੇ ਹਾ,
ਇਛਾਵਾਂ  ਪੂਰਤੀ ਤੋ ਬਾਅਦ ਵੀ ਕਿਉ ਟਿਕ ਨਾ ਫਿਰ ਵੀ ਬਹਿੰਦੇ ਹਾ,
ਲੋਕਾਂ ਦੀ ਜਿੰਦਗੀ ਵਾਲੀ ਵਧੀਆਂ  ਮਨ ਵਿੱਚ ਰਹਿੰਦਾ ਵਹਿਮ ਜਿਹਾ,
ਰੱਬ ਨੂੰ ਕਸੀਦਾ ਕਸਦੇ ਰਹਿੰਦੇ ਵਰਤਮਾਨ ਕੱਡ ਰਹੇ ਸਹਿਮ ਜਿਹਾ।
ਕਿਸਮਤ ਦਾ ਬਹਾਨਾ ਲਾ ਕੇ ਮਿਹਨਤ ਛੱਡਦੇ ਜਾ ਰਹੇ ਹਾ,
ਮਿਹਨਤ  ਕਰ ਜੋ ਤਰੱਕੀ ਕਰਦੇ ਉਹਨਾਂ ਤੋ ਸੜਦੇ ਜਾ ਰਹੇ ਹਾ,
ਕੁਦਰਤ ਦੀ ਬੇਅਦਬੀ ਕਰਕੇ ਨਕਲੀ ਜਿੰਦਗੀ ਜੀਅ ਰਹੇ ਨੇ ਸਭ,
ਜਿਸ ਦਿਨ ਮਨੁੱਖ ਤੇ ਆਫਤ ਆਉਂਦੀ ਫਿਰ ਕਹਿੰਦੇ ਇੱਥੇ ਹੈਨੀ ਰੱਬ,
ਕੋਈ ਤਾ ਆ ਕੇ ਹੰਬਲਾ ਮਾਰੋ, ਅਜੇ ਵੀ ਸਮਾਂ ਏ ਸੰਭਲੋ ਯਾਰੋ,
ਕੁਦਰਤ ,ਮਿਹਨਤ ਦਾ ਪੱਲਾ ਫੜ ਕੇ ਨਵੀਂ ਪੀੜ੍ਹੀ ਦਾ ਜੀਵਨ ਸਵਾਰੋ।


Post a Comment

Post a Comment (0)

Previous Post Next Post