ਬਜਟ ਅਪਡੇਟ 2024-Budget Update 2024
ਬਜਟ ਆਇਆ ਏ ਸਿਰ ਘੁਮਾਉਣ ਵਾਲਾ,
ਸਾਰੇ ਲੋਕਾਂ ਨੂੰ ਚੱਕਰਾਂ ਵਿੱਚ ਪਾਉਣ ਵਾਲਾ,
ਕਈ ਟੈਕਸ ਲਗ ਗਏ ਕਈ ਮਿਲੀਆ ਰਿਆਤਾਂ,
ਲੱਗ ਰਿਹਾ ਸਰਕਾਰ ਦੀ ਕੁਰਸੀ ਬਚਾਉਣ ਵਾਲਾ,
ਨਾ ਤਾਂ ਤਨਖਾਹਾਂ ਵਧੀਆਂ ਨਾ ਹੀ ਰੋਜਗਾਰ ਵਧੇ,
ਬਜਟ ਆਇਆ ਏ ਜਨਤਾ ਨੂੰ ਭਟਕਾਉਣ ਵਾਲਾ,
ਵਿਰੋਧੀ ਧਿਰ ਨੇ ਵੀ ਕਈ ਇਹਤੇ ਸਵਾਲ ਚੁੱਕਤੇ,
ਮਿਊਚਲ ਫੰਡਾਂ ਵਾਲੇ ਟੈਕਸਾਂ ਤੇ ਫਿਰਨ ਬੁੱਕਦੇ,
ਕਈ ਰਾਜਾਂ ਨੂੰ ਬਜਟ ਦਿਲ ਖੋਲ ਮਿਲਿਆ,
ਪੰਜਾਬ ਨੂੰ ਬਜਟ ਵਿੱਚ ਫਟਿਆ ਇੱਕ ਢੋਲ ਮਿਲਿਆ,
ਨਾ ਵੱਜ ਹੀ ਰਿਹਾ ਨਾ ਹੀ ਚੁੱਕ ਹੋ ਰਿਹਾ,
ਬਜਟ ਵਿੱਚ ਪੰਜਾਬ ਨੂੰ ਬਸ ਟਰੋਲ ਮਿਲਿਆ,
ਸੋਨਾ ਦੇ ਭਾਅ ਜਿਵੇਂ ਸਮੁਦੰਰ ਵਿੱਚੋ ਇੱਕ ਬਾਲਟੀ ਘਟੀ,
ਮੋਬਾਇਲ ਤੇ ਚਮੜੇ ਦੀਆ ਚੀਜਾਂ ਦੀ ਕਹਿੰਦੇ ਆ ਕੀਮਤ ਘਟੀ,
ਬਜਟ ਤਾਂ ਆਉਂਦੇ ਹੀ ਰਹਿਣੇ ਹਰ ਸਾਲ ਸੱਜਣਾਂ,
ਪਰ ਲੀਡਰਾਂ ਨੇ ਪਤਾ ਨੀ ਖੁਦ ਕਦੋ ਰੱਜਣਾਂ,
ਕੋਈ ਐਸਾ ਬਜਟ ਹਰ ਸਟੇਟ ਲਈ ਬਣਾਉ,
ਕੋਈ ਭੁੱਖਾਂ ਨਾ ਸੋਵੇ ਹਰ ਵਰਗ ਨੂੰ ਰਜਾਓ,
ਨੌਕਰੀਆ ਵਿੱਚ ਪੈਸਾ ਦਿਓ ਕੰਮ ਦਾ ਬੋਝ ਨਹੀ,
ਸੰਸਦਾਂ ਚ ਸਾਰੇ ਨਾਟਕ ਕਰਦੇ ਜਿਹਦੀ ਸਾਨੂੰ ਲੋੜ ਨਹੀ,
ਕੋਈ ਤਾਂ ਸੂਰਮਾ ਏਸਾ ਭੇਜ ਮੇਰੇ ਮਾਲਕਾ,
ਰੁਲੀ ਹੋਈ ਜਨਤਾ ਲਈ ਜਿਹੜੇ ਖਜਾਨੇ ਦੇਵੇ ਵੀ ਖੋਲ ਮੇਰੇ
ਮਾਲਕਾ।

Post a Comment