ਇੰਟਰਨੈੱਟ ਦੇ ਰਿਚਾਰਜ ਬਣੇ ਜਨਤਾ ਲਈ ਜੰਜਾਲ

 ਇੰਟਰਨੈੱਟ ਦੇ ਰਿਚਾਰਜ ਬਣੇ ਜਨਤਾ ਲਈ ਜੰਜਾਲ

Mobile Netpack

ਕਦੇ ਨੈੱਟ ਦਾ ਜਾਲ ਬਛਾਅ ਕੇ ਛੱਪੜ ਵਿਚੋਂ ਸੀ ਮੱਛੀਆਂ  ਫੜਦੇ,

ਅੱਜ ਇੰਟਰਨੈੱਟ ਦੇ ਜਾਲ ਵਿੱਚ ਫਸ ਕੇ ਅਸੀ ਖੁਦ ਹੀ ਪਏ ਹਾ ਤਰਲੇ ਕੱਡਦੇ,

ਰੋਟੀ ਬਿਨ ਵੀ ਸਰ ਜਾਂਦਾ ਪਰ ਨੈੱਟ ਬਿਨਾਂ ਹੁਣ ਸਾਡੇ ਸਾਹ ਨਾ ਚੱਲਦੇ,

ਬੱਚਿਆਂ ਨੂੰ ਫੋਨ ਦੇ ਸਮਾਂ ਸੌਖਾ ਲੰਘ ਜਾਂਦਾ, ਨੈੱਟ ਨਾਲ ਤਾ ਪਏ ਬੱਚੇ ਪਲਦੇ,

ਬੈਂਕ ਅਕਾਉਂਟ ਤੇ ਗੂਗਲ ਪੇਅ ਤੇ ਹਰ ਕਿਸੇ ਦਾ ਸਿਮ ਨੰਬਰ ਹੈ ਚੜਿਆ,

ਸਿਮਾ ਵੀ ਬੰਦ ਕਰ ਨੀ  ਸਕਦੇ ,ਇਹਦੇ ਬਿਨਾ ਕੰਮ ਤਾ ਰਹਿ ਜੁ ਅੜਿਆ,

ਮਜਬੂਰੀ ਦਾ ਫਾਇਦਾ ਚੁੱਕ ਕੇ ਡੀਲਰਾਂ ਰੇਟ ਵਧਾ ਤੇ ਨੈੱਟ ਪੈਕਾ ਦੇ,

ਹੁਣ ਇਹਦੀ ਰੋਕ ਤੇ ਕਹਿੜਾ ਬਿੱਲ ਪਾਸ ਕਰੂ,ਮੁਫਤ ਨੈੱਟ ਚਲਦਾ ਸਭ ਵਿਧਾਇਕਾਂ ਦੇ,

ਪਹਿਲਾਂ ਹੀ ਭਾਰਤ ਵਿੱਚ ਮਹਿਗਾਈ ਨੇ ਹਾ ਹਾ ਕਾਰ ਮਚਾਈ ਪਈ ਸੀ,

ਫਰੀ ਦੀ ਸਿਮਾ ਤੇ ਫਰੀ ਨੈੱਟ ਦੇ ਕੇ ਦੁਨੀਆਂ ਬੁੱਧੂ ਬਣਾਈ ਪਈ ਸੀ,

ਸਰਕਾਰੀ ਟੈਲੀਕਾਮ ਦਾ ਨਾਮ ਕੀ ਸੀ ਇਹ ਤਾਂ ਕਿਧਰੇ ਹੁਣ ਲੱਭਦਾ ਨੀ,

ਏਅਰਟੈੱਲ ਤੇ ਜੀੳ ਬਿਨਾਂ ਹੁਣ  ਹੋਰ ਦਾ ਨੈਟ  ਵੀ ਸਾਨੂੰ ਫੱਬਦਾ ਨੀ,

ਹੁਣ ਜਨਤਾ ਸਮਝੀ ਕੀ ਹੁੰਦੇ ਸਰਾਕਾਰੀ ਅਦਾਰੇ ਤੇ ਸਰਕਾਰੀ ਫਾਇਦੇ,

ਸਰਕਾਰੀ ਕੰਪਨੀ ਜੇ ਰੇਟ ਵਧਾਉਂਦੀ ਤਾਂ ਸਾਡੇ ਕੋਲ ਸੀ ਕਈ ਕਾਨੂੰਨ ਦੇ ਕਾਇਦੇ,

ਪ੍ਰਾਈਵੇਟ ਵਾਲੇ ਕਰੂ ਮਨਮਰਜ਼ੀ ਉਹਦੀ ਤਾਂ ਉੱਚੀ ਰਹਿਣੀ ਧੌਣ,

ਹੁਣ ਇਹਨਾ ਕੰਪਨੀਆਂ ਨੂੰ ਹੱਥ ਕੌਣ ਪਾਊ ਸਰਕਾਰ ਤਾ ਬੈਠੀ ਮੌਨ,

ਸਾਡੀ ਵੀ ਇੱਕ ਫਰਿਆਦ ਲਿਖੋ ,ਜਿਵੇਂ ਬਿਜਲੀ ਆਟਾ ਫਰੀ ਦਿੰਦੇ ਹੋ ਜਨਾਬ,

ਉਝ ਹੀ ਇੰਟਰਨੈਟ ਦੇ ਪੈੱਕ ਫਰੀ ਕਰਕੇ ਕਰੋ ਜਨਤਾ ਦੇ ਪੂਰੇ ਖੁਆਬ,

ਜਾ ਤਾ ਸਰਕਾਰੀ ਟੈਲੀਕਾਮ ਨੂੰ ਦੁਬਾਰਾ ਖੁਦ ਦੇ ਪੈਰੀ ਖੜਾ  ਦਿੳ,

ਬੀ ਐਸ ਐਨ ਐਲ ਦੇ ਟਾਵਰਾ ਦੇ ਨਾਲ ਜਨਤਾ ਦੇ ਵਿੱਚ ਸਿਮਾ ਵੰਡਾ ਦਿੳ,

ਕੁਝ ਤਾ ਜਨਤਾ ਲਈ ਸੋਚਣਾ ਹੀ ਪੈਣਾ ਇਹ ਹੈ ਪੰਜਾਬ ਦੇ ਬਲਬੀਰ ਦਾ ਕਹਿਣਾ,

ਸਾਰੇ ਅਰਬ ,ਯਰੂਪ ਵਿੱਚ ਭੱਜ ਜਾਣਗੇ, ਫਿਰ ਕਿਸੇ ਨਾ ਇਥੇ ਰਹਿਣਾ।

          ## ਜੈ ਜਨਤਾ ਜੈ ਸਘੰਰਸ਼##






Post a Comment

Post a Comment (0)

Previous Post Next Post