ਧਰਮਚਾਰੀ ਨਹੀ ਕਰਮਚਾਰੀ ਬਣਾਓ ,ਮਨ ਸਾਫ ਵੀ ਰਹੂ ਤੇ ਇੱਛਾ ਵੀ ਹੋਵੇ ਪੂਰੀ

              ਧਰਮਚਾਰੀ ਨਹੀ ਕਰਮਚਾਰੀ ਬਣਾਓ ,ਮਨ ਸਾਫ ਵੀ ਰਹੂ ਤੇ ਇੱਛਾ ਵੀ ਹੋਵੇ ਪੂਰੀ



ਇੱਕ ਬੇਨਤੀ ਰਾਜਨਤਿਕਾਰਾ ਨੂੰ, ਕੋਈ ਰੁਜਗਾਰ ਦਿਓ ਬੇਰੁਗਗਾਰਾਂ ਨੂੰ,

ਧਰਮ ਤੇ ਧਾਰਮਿਕ ਥਾਵਾਂ ਦੀ ਤਰੱਕੀ ਸਰਕਾਰੋ ਕਰਨਾ ਛੱਡ ਦਿਓ,

ਹਰ ਇੱਕ ਨੋਜਵਾਨ ਨੂੰ ਬਣਾਓ ਕਰਮਚਾਰੀ, ਬਾਕੀ ਸਭ ਸਾਡ ਨੋਜਵਾਨਾ ਤੇ ਛੱਡ ਦਿਓ,

ਨਸ਼ੇ ਦਾ ਰੌਲਾ ਗੋਲਾ ਵੀ ,ਆਪਣੇ ਆਪ ਨਰਕਾ ਵਿੱਚ ਧਸ ਜਾਓਗਾ,

ਗਰੀਬੀ ਰੇਖਾ ਵਾਲਾ ਕੋੜਾ ਰਸਤਾ, ਰੁਜਗਾਰ ਨਾਲ ਮਿੱਠਾ ਰਸ ਜਾਓਗਾ,

ਨਾ ਰਹੂ ਚੋਰੀ ਤੇ ਡਕੈਤੀ ਜਦ ਹੋਣਗੇ ਹਰ ਝੋਲੀ ਵਿੱਚ ਦਾਣੇ,

ਰੱਬ ਵੀ ਰਹੂ ਦੁਨੀਆਂ ਨਾਲ ਰਾਜੀ ਤੇ ਭੁੱਖੇ ਢਿੱਡ ਨਾ ਫਿਰ ਸੌਣ ਨਿਆਣੇ,

ਨਰਕ ਸਵਰਗ ਤੇ ਧਰਮੀ ਦੁਨੀਆਂ ਸਭ ਏ ਇਸ ਮਨੁੱਖ ਦੇ ਅੰਦਰ,

ਅਲਖ ਜੋ ਜਗਦੀ ਇਨਸਾਨ ਦੇ ਧੁਰ ਵਿੱਚ ,ਉਹ ਨਾ ਜਗਦੀ ਮਸਜਿਦ ਮੰਦਿਰ,

ਸੱਚੇ ਬਣੋ ਸੱਚ ਤੇ ਚਲੋ, ਇਨਸਾਨ ਹੋ ਯਾਰੋ ਬਸ ਇਨਸਾਨ ਤਾਂ ਬਣੋ,

ਕਿਉਂ ਹਰ ਧਰਮ ਨੂੰ ਖਤਰੇ ਦੇ ਵਿੱਚ ਦਸਦੇ ਰਹਿੰਦੇ ਹੋ,

ਸਭ ਨੂੰ ਆਪਸ ਵਿੱਚ ਲੜਾ ਕਿਉਂ ਫਿਰ ਇੱਕਠੇ ਹੋ  ਹੱਸਦੇ ਰਹਿੰਦੇ ਹੋ,

ਦੁਖ ਨਾ ਦਿਓ ਦਰਦੀ ਬਣੋ, ਇਨਸਾਫ,ਹੱਕ ਤੇ ਨਿਆਂ ਦੇ ਪੱਖ ਵਿੱਚ ਹਿੱਕ ਤਾਣ ਤਾ ਖੜੋ,

ਅਸੀ ਤੁਹਾਡੇ ਹੀ ਦੇਸ ਦੇ ਵਾਸੀ ਹਾਂ , ਅਸੀ ਤੁਹਾਡੇ ਹਾ ਤੁਸੀ ਸਾਡੇ ਹੋ

ਬਸ ਬੇਨਤੀ ਹੈ ਲੀਡਰੋ, ਇਨਸਾਨੀਅਤ ਨਾਲ ਚਲੂ ਕਿਓ ਬਣਦੇ ਜਾਂਦੇ ਬਾਹਲੇ ਡਾਹਡੇ ਹੋ।

ਜੈ ਹਿੰਦ ਜੈ ਭਾਰਤ






Post a Comment

Post a Comment (0)

Previous Post Next Post