ਪੱਕੇ ਯਾਰ- Fast Friend

 

ਪੱਕੇ ਯਾਰ- Fast Friend

ਪੱਕੇ ਯਾਰ


ਜਿਹੜੇ ਚਾਪਲੂਸੀ , ਤੇ ਹੰਕਾਰ ਵਾਲੀ ਚੜਦੇ ਨੇ ਪੌੜੀ,

ਉਹ ਨੀ ਬੱਲਿਆਂ , ਕਿਸੇ ਦੇ ਪੱਕੇ ਯਾਰ  ਬਣਦੇ

ਮੂੰਹ ਉੱਤੇ ਮਿੱਠੇ Back ਘੁੰਮਦੇ ਹੀ ਗੱਲ ਕਰਦੇ ਨੇ ਕੋੜੀ

ਉਹ ਨੀ ਬੱਲਿਆਂ ਕਿਸੇ ਦੇ ਪੱਕੇ ਯਾਰ  ਬਣਦੇ।

ਆਪਣੇ ਚ ਦਮ ਨਾ ਰਹਿੰਦੇ ਮੋਡਿਆ ਦੇ ਭਾਲ ਚ

ਜਿਹਦੇ ਨਾਲ ਖਾਂਦੇ, ਕਰੇ ਛੇਕ ਉਹੀ ਥਾਲ 'ਚ

ਯਾਰ ਯਾਰ ਕਹਿੰਦੇ ਪਰ ਦਿਲਾ ਵਿਚ ਜਹਿੜੇ ਖਾਰ ਰੱਖਦੇ

ਉਹ ਨੀ ਬੱਲਿਆ , ਕਿਸੇ ਦੇ ਪੱਕੇ ਯਾਰ  ਬਣਦੇ।

ਕੋਲ ਬੈਠੇ ਰਹਿੰਦੇ ,ਪਰ ਰੱਖਦੇ ਨੇ ੳਹਲਾ

ਮਨ ਵਿੱਚ ਮੈਲ ਰੱਖੇ ,ਮੂੰਹ ਤੋ ਕਰੇ ਮੋਲਾ ਮੋਲਾ

ਯਾਰ ਨਾਲ ਰਹਿੰਦੇ ,ਪਰ ਯਾਰ ਮਾਰ ਕਰਦੇ ।

ਉਹ ਨੀ ਬੱਲਿਆ , ਕਿਸੇ ਦੇ ਪੱਕੇ ਯਾਰ  ਬਣਦੇ।












 



Post a Comment

Post a Comment (0)

Previous Post Next Post