ਦੁਨੀਆ ਦੇ ਦਿਖਾਵੇ- Pretend World

ਦੁਨੀਆਂ ਦੇ ਦਿਖਾਵੇ- Pretend World


ਦੁਨੀਆ ਦੇ ਦਿਖਾਵੇ


 ਘਰ ਵਿੱਚ ਲੱਗੀ ਅੱਗ ਹੈ ਸਭ ਦੇ

ਅੱਖਾਂ ਬੰਦ ਕਰ ਸਭ ਲੁਕਾਈ ਜਾਂਦੇ

ਖੁਦ ਦੇ ਬੱਚੇ ਖਾਣ ਚਿਪਸ ਕੁਰਕੁਰੇ

ਹੋਰਾ ਦੇ ਬੱਚਿਆਂ ਨੂੰ ਨਾ ਖਾਣ ਲਈ ਸਮਝਾਈ ਜਾਦੇ

ਕਹਿੰਦੇ ਫੋਨ ਨੀ ਦੇਣਾ ਚਾਹੀਦਾ ਬੱਚਿਆਂ ਨੂੰ

ਖੁਦ ਛੇ- ਛੇ ਘੰਟੇ ਦਿਨ ਵਿੱਚ ਫੋਨ ਤੇ ਹੀ ਬਿਤਾਈ ਜਾਂਦੇ

ਪਤਾ ਨੀ ਕਹਿੜੀ ਖਾਂਦੇ ਨਾਗਿਨੀ ਫਿਰ ਵੀ ਹੋਰਾ ਨੂੰ ਸਮਝਾਈ ਜਾਂਦੇ।

ਖੁਦ ਦੇ ਨਿਆਣੇ ਕਹਿੰਦੇ ਜੰਮਦੇ ਹੀ ਆ ਸਿਆਣੇ

ਦੂਜਿਆਂ ਨੂੰ ਕਹਿੰਦੇ ਨਾ ਸਮਝ ਇਹ,ਸਮਝਦਾਰ ਵੀ ਕਮਲੇ ਬਣਾਈ ਜਾਦੇ

ਮਜਬੂਰੀ ਬਣ ਗਈ ਏ ਖੁਦ ਹੀ ਹੋਟਸਪੋਟ ਸ਼ੇਅਰ ਪੈਦਾ ਏ ਕਰਨਾ

ਜੇ ਬੱਚੇ ਕਹਿ ਦੇਣ ਖੇਡਣ ਨੂੰ ਔਖਾ ਲੱਗਦਾ ਖੇਡਾਂ ਨੂੰ ਜਰਨਾ।

ਮਾਪਿਆਂ ਨੂੰ ਭਾਰੀ ਹੋ ਗਿਆ ਏ ਬੱਚਿਆਂ ਨਾਲ ਸਮਾਂ ਬਤੀਤ ਕਰਨਾ

ਬਸ ਸਲਾਹ ਦੇਣੀ ਚੰਗੀ ਲੱਗਦੀ ਏ ਔਖਾ ਹੋ ਗਿਆ ਮਦਦ ਹੁਣ ਕਰਨਾ।


Post a Comment

Post a Comment (0)

Previous Post Next Post