ਭਵਿੱਖ ਬਾਣੀ-ਪੀ.ਐਮ ਬਣੂਗਾ ਕੌਣ 2024?? ||Who will Become PM in 2024??

 ਪੀ.ਐਮ ਬਣੂਗਾ ਕੌਣ 2024??

https://www.blogger.com/u/1/blog/post/edit/7497966611262610246/4772958594625136766


ਬਹੁਤਿਆ ਨੇ ਵਾਅਦੇ ਕਰ ਤੇ

ਕਈਆ ਨੇ ਫਰੀ ਬਿੱਲ ਹੱਥਾਂ ਵਿੱਚ ਧਰ ਤੇ

ਰੋਜ ਵੋਟਾਂ ਦੀਆ ਖਬਰਾਂ ਆਉਂਦੀਆ ਜਿਤੂਗਾ ਬਈ ਕੌਣ

ਜੂਨ 24 ਦੀਆਂ ਵੋਟਾਂ ਮਗਰੋ ਦੱਸੋ ਭਾਈ ਪੀ.ਐਮ. ਬਣੂਗਾ ਕੌਣ।


ਇਧਰੋ ਉਧਰ ਲੰਘੀ ਜਾਂਦੇ

ਕਾਨੂੰਨ ਛਿੱਕੇ ਤੇ ਟੰਗੀ ਜਾਂਦੇ

ਪੁਰਾਣੀਆ ਪਾਰਟੀਆ ਛੱਡ ਪੁਰਾਣੇ

ਨਵੀਆਂ ਦੇ ਲੜ ਲੱਗੀ ਜਾਂਦੇ

ਨਵੀ ਪਾਰਟੀ ਦਾ  ਪੱਲਾ ਫੜਨੇ ਮਗਰੋ  ਲੱਗੇ   ਹੁਣ ਗੁਣ ਗਾਉਣ

ਜੂਨ 24 ਦੀਆਂ ਵੋਟਾਂ ਮਗਰੋ ਦੱਸੋ ਭਾਈ ਪੀ.ਐਮ. ਬਣੂਗਾ ਕੌਣ।


ਲੋਕੀ ਹਰ ਪਾਰਟੀ ਤੋ ਅੱਕੇ ਫਿਰਦੇ

ਉਹੀ ਫਿਰ ਚਿਹਰੇ ਆਈ ਜਾਦੇ ਪਹਿਲਾ ਤੋ ਸੀ ਤੱਕੀ ਚਿਰਦੇ

ਕੋਈ ਪੱਗਾਂ ,ਕੋਈ ਟੋਪੀਆ ਕੋਈ ਪਰਨੇ ਪਾਈ ਫਿਰਦਾ

ਝੂਠ ਬੋਲ ਕੇ ਵਾਅਦੇ ਕਰਕੇ ਅੰਤ ਵੇਲੇ ਨੂੰ ਕੋਰਟ ਚ ਫਿਰ ਜਾ ਹੈ ਘਿਰਦਾ

ਜਿਹੜਾ ਕਦੇ ਨਾ ਵਹਿੜੇ ਢੁੱਕਿਆ ਚੁੱਕਣ ਲੱਗਿਆ ਅੱਜ ਫਿਰ ਉਹ ਧੋਣ

ਜੂਨ 24 ਦੀਆਂ ਵੋਟਾਂ ਮਗਰੋ ਦੱਸੋ ਭਾਈ ਪੀ.ਐਮ. ਬਣੂਗਾ ਕੌਣ।


ਮੇਰਾ ਇੱਕ ਅੰਦਾਜਾ ਸੁਣ ਲੋ

ਪੈੱਗ ਸੈੱਗ ਤੇ ਨੋਟਾਂ  ਨੂੰ ਛੱਡ ਕੇ ਸੱਚੇ ਦਿਲ ਵਾਲੇ ਨੂੰ ਚੁਣ ਲੋ

ਪਾਰਟੀਆ ਉਹੀ ਚੱਲੀ ਜਾਣੀਆ ਭਾਈਚਾਰਾ ਵੀ ਕਾਇਮ ਰੱਖਿਓ

ਜੇਕਰ ਲੀਡਰ ਲੜਾ ਕੇ ਜਾਓ ਐਵੇਂ ਨਾ ਇੱਕ ਦੂਜੇ ਤੇ ਭਖਿਓ

ਜਿਹੜਾ ਦਰਾ ਤੇ ਆ ਕੇ ਵੋਟ ਮੰਗੂ ਏਸ ਵਾਰ ਨਾ ਰਹਿਣਾ ਮੋਨ

ਜੂਨ 24 ਦੀਆਂ ਵੋਟਾਂ ਮਗਰੋ ਦੱਸੋ ਭਾਈ ਪੀ.ਐਮ. ਬਣੂਗਾ ਕੌਣ।

   

 

ਹੁਣ ਵਾਰੀ ਟਾਇਟਲ ਦੀ ਆ ਆਉਣੀ

ਦੇਖੀ ਮੇਰੀ ਭਵਿੱਖ ਬਾਣੀ ਵੋਟਾਂ ਮਗਰੋ ਕਿੱਦਾਂ ਛਾਉਣੀ

ਨਾ ਮੈਂ ਉਹਦਾ ਨਾ ਮੈਂ ਇਹਦਾ 

ਭਵਿੱਖ ਬਾਣੀ ਨਾ ਦਿਲ ਤੇ ਧਰਿਓ ਜਿਹੜਾ ਆਉਦਾ ਲੈ ਲਓ ਫਾਇਦਾ

ਇਸ ਵਾਰ ਤਕੜਾ ਸਟੰਟ ਹੋਉ

ਤਿੰਨ ਪਾਰਟੀਆ ਵਿੱਚ ਪੂਰਾ ਕਰੰਟ ਹੋਉ

ਜਿਸ ਦੇ ਐਮ ਪੀ ਵੱਧ ਜਾਣੇ ਨੇ ,ਉਹੀ ਲੁੱਟ ਕੇ ਲੈ ਜਾਉ ਸਾਰਾ ਮੇਲਾ

ਭੰਗੜੇ ਢੋਲ ਵੱਜ ਜਾਣਗੇ ਜੁਲਾਈ 2024 ਵਿੱਚ ਮੁੱਕ ਜਾਉਗਾ ਵੋਟਾ ਵਾਲਾ ਸਾਰਾ ਖੇਲਾ।

ਕਿਦਾ ਮਿਲ ਗਿਆ ਪੀ.ਐਮ😛





Post a Comment

Post a Comment (0)

Previous Post Next Post