ਰਿਸ਼ਤੇ 🔸RELATIONSHIP🔸रिश्तों

 





🍀🍀🍀🍀🍀🍀🍀🍀🍀🍀

ਬਚਪਨ ਦੇ ਰਿਸ਼ਤੇ ਕਿੰਨੇ ਪੱਕੇ ਨੇ ਹੁੰਦੇ

ਭੈਣ-ਭਰਾ ਇੱਕ ਦੂਜੇ ਲਈ ਸੱਚੇ ਨੇ ਹੁੰਦੇ

ਖੁਸ਼ੀਆਂ-ਗਮੀਆਂ ਸਭ ਸਾਂਝੇ ਨੇ ਹੁੰਦੇ

ਘਰ ਦੀਆਂ ਕੱਚੀਆਂ-ਪੱਕੀਆਂ ਕੜੀਆਂ ਬਾਪੂ ਨੇ ਸਭ ਸਾਂਭੇ  ਸੀ ਹੁੰਦੇ

ਗਰੀਬ-ਅਮੀਰ ਮੈਂਬਰ ਸਭ ਪਰਿਵਾਰਾਂ  ਦੇ ਹੀ ਸੀ ਹੁੰਦੇ

ਬਚਪਨ ਵਿੱਚ ਮਾਪਿਆਂ ਤੋ ਬੱਚੇ ਜਿੰਦ ਵਾਰ ਦੇ ਸੀ ਹੁੰਦੇ

ਬਚਪਨ ਤੋ ਬਾਅਦ ਜਵਾਨੀ ਆਈ ਤੇ ਸਭ ਵੰਡ ਹੋ ਗਿਆ

ਸੁਖ-ਦੁਖ ਸਭ ਦੇ  ਆਪਣੇ ਹੋ ਗਏ ਤੇ ਮਾਪਿਆ ਦਾ ਕਿਹਾ ਪਖੰਡ ਹੋ ਗਿਆ

ਕਿਸੇ ਹਿੱਸੇ ਆਈ ਗਰੀਬੀ ਤੇ ਕੋਈ ਭੈਣ-ਭਾਈ ਹੋ ਗਿਆ ਅਮੀਰ

ਕੋਈ ਰੁੱਖੀ ਮਿਸੀ ਖਾ ਕੇ ਕਰਦਾ ਗੁਜਾਰਾ ਤੇ ਕੋਈ ਰੋਜ ਖਾਂਦਾ ਏ ਪਨੀਰ

ਬਚਪਨ ਵਾਲੀ ਸ਼ਾਹੀ ਦੁਨੀਆਂ ਮੁੜ ਕੇ ਨਾ ਥਿਆਉਂਦੀ ਏ

ਜਦ ਵੱਡੇ ਹੋਇਆ ਨੂੰ ਦੁਖ ਘੇਰਾ ਪਾਉਦੇ ਯਾਰਾਂ ਮਾਂ ਤਾ ਚੇਤੇ ਆਉਂਦੀ ਏ

ਸੱਚੀ ਹਰ ਕਿਸੇ ਨੂੰ ਮਾਂ ਤਾ ਚੇਤੇ  ਆਉਂਦੀ ਏ।

🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

 

 

 

 

11 Comments

Post a Comment

Post a Comment

Previous Post Next Post