🍀🍀🍀🍀🍀🍀🍀🍀🍀🍀
ਬਚਪਨ ਦੇ ਰਿਸ਼ਤੇ ਕਿੰਨੇ ਪੱਕੇ
ਨੇ ਹੁੰਦੇ
ਭੈਣ-ਭਰਾ ਇੱਕ ਦੂਜੇ ਲਈ ਸੱਚੇ
ਨੇ ਹੁੰਦੇ
ਖੁਸ਼ੀਆਂ-ਗਮੀਆਂ ਸਭ ਸਾਂਝੇ ਨੇ
ਹੁੰਦੇ
ਘਰ ਦੀਆਂ ਕੱਚੀਆਂ-ਪੱਕੀਆਂ
ਕੜੀਆਂ ਬਾਪੂ ਨੇ ਸਭ ਸਾਂਭੇ ਸੀ ਹੁੰਦੇ
ਗਰੀਬ-ਅਮੀਰ ਮੈਂਬਰ ਸਭ
ਪਰਿਵਾਰਾਂ ਦੇ ਹੀ ਸੀ ਹੁੰਦੇ
ਬਚਪਨ ਵਿੱਚ ਮਾਪਿਆਂ ਤੋ ਬੱਚੇ
ਜਿੰਦ ਵਾਰ ਦੇ ਸੀ ਹੁੰਦੇ
ਬਚਪਨ ਤੋ ਬਾਅਦ ਜਵਾਨੀ ਆਈ ਤੇ
ਸਭ ਵੰਡ ਹੋ ਗਿਆ
ਸੁਖ-ਦੁਖ ਸਭ ਦੇ ਆਪਣੇ ਹੋ ਗਏ ਤੇ ਮਾਪਿਆ ਦਾ ਕਿਹਾ ਪਖੰਡ ਹੋ ਗਿਆ
ਕਿਸੇ ਹਿੱਸੇ ਆਈ ਗਰੀਬੀ ਤੇ
ਕੋਈ ਭੈਣ-ਭਾਈ ਹੋ ਗਿਆ ਅਮੀਰ
ਕੋਈ ਰੁੱਖੀ ਮਿਸੀ ਖਾ ਕੇ
ਕਰਦਾ ਗੁਜਾਰਾ ਤੇ ਕੋਈ ਰੋਜ ਖਾਂਦਾ ਏ ਪਨੀਰ
ਬਚਪਨ ਵਾਲੀ ਸ਼ਾਹੀ ਦੁਨੀਆਂ
ਮੁੜ ਕੇ ਨਾ ਥਿਆਉਂਦੀ ਏ
ਜਦ ਵੱਡੇ ਹੋਇਆ ਨੂੰ ਦੁਖ
ਘੇਰਾ ਪਾਉਦੇ ਯਾਰਾਂ ਮਾਂ ਤਾ ਚੇਤੇ ਆਉਂਦੀ ਏ
ਸੱਚੀ ਹਰ ਕਿਸੇ ਨੂੰ ਮਾਂ ਤਾ
ਚੇਤੇ ਆਉਂਦੀ ਏ।
🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

Well Written
ReplyDeleteNice
ReplyDeleteGood
ReplyDeleteGhaintt
ReplyDeleteWow
ReplyDeleteSuper
ReplyDeletegood
ReplyDeleteWow
ReplyDeleteghaint
ReplyDeletewow
ReplyDeleteghaint
ReplyDeletePost a Comment