ਪੀੜ🔸PAIN🔸दर्द

 







🍀🍀🍀🍀🍀🍀🍀🍀🍀🍀

ਐਨਕਊਂਟਰ ਬਦਲਾ ਖੌਰੀ ਦੇ ਸਿਵਿਆ ਵਿੱਚ ਅੱਗ ਮਚਾ ਦਿੰਦੇ

ਕਿਸੇ ਸੀਨੇ ਠੰਡ ਇਹਦੀ ਕੀ ਪੈਣੀ ਮਾਵਾਂ ਦੇ ਦੀਪ ਬੁਝਾ ਦਿੰਦੇ

ਜਿਹਨੂੰ ਹੱਥੀ ਬਾਪ ਖਿਡਾਇਆ ਸੀ ਅੱਜ ਉਹਨੂੰ ਮੋਡੇ ਲੈ ਤੁਰਿਆ ਏ

ਲੋਕਾਂ ਲਈ ਭਾਵੇਂ ਕੋਈ ਗੈਂਗਸਟਰ ਸੀ ਮਾਂ ਲਈ ਤਾ ਪੁੱਤ ਹੀ ਮਰਿਆ ਏ

ਕੋਈ ਇੱਜਤਾਂ ਦੀ ਮੌਤੀ ਮਰਦੇ ਨੇ ਕੋਈ ਜ਼ੁਰਮ ਦੀ ਮੌਤੀ ਗੁੰਮਨਾਮ ਹੋਇਆ

ਕਿਸੇ ਨੂੰ ਸਾਰੀ ਦੁਨੀਆ ਰੋਵੇ ਕਿਸੇ ਦੀ ਮੌਤ ਤੇ ਨਾ ਮਾਂ ਰੋਈ ਨਾ ਬਾਪ ਰੋਇਆ

ਇਹ ਦੁਨੀਆਂ ਮਤਲਬ ਖੋਰੀ ਦੀ ਇਹ ਭੀੜ ਏ ਦੋਨਾਂ ਪਾਸਿਆ ਦੀ

ਇਹ ਲੋਕਾਂ ਲਈ ਨਿਯੂਜ ਤੇ ਸਟੋਰੀਆਂ ਨੇ ਪਰ ਕੌਣ ਪੀੜ ਜਾਣੇ ਜੀਉਂਦੇ ਮਾਪਿਆ ਦੀ।

🍀🍀🍀🍀🍀🍀🍀🍀🍀🍀

💚ਬਲਬੀਰ  ਮੂਨਕਾਂ💚

6 Comments

Post a Comment

Post a Comment

Previous Post Next Post