🍀🍀🍀🍀🍀🍀🍀🍀🍀🍀🍀🍀🍀🍀🍀
ਨਿਊਜ਼ ਚੈਨਲਾਂ ਦੀ ਪਤਾ ਨੀ ਕੀ ਮੱਤ ਪਈ ਵੱਜੀ, ਇਹ ਤਾ ਮਰਿਆ ਪਿਆ ਦੇ ਅੱਗੇ ਮਾਇਕ ਜਾਦੇ ਗੱਡੀ,
ਹਰ ਇਮੋਸ਼ਨਾ ਨੂੰ ਰੱਖਦੇ ਇਹ ਛਿੱਕੇ ਟੰਗ ਕੇ,ਇਹ ਤਾ ਸੱਚ ਵੀ ਲੋਕੋ ਲੈਂਦੇ ਪੈਸੇ ਮੰਗ ਕੇ,
ਜਿਹੜੀ ਰੱਖਣੀ ਗੁਪਤ ਉਹ ਗੱਲ ਦੱਸੀ ਜਾਦੇ ਨੇ,ਸਾਲੇ ਬੇਮਤਲਬੀ ਡਿਬੇਟ ਐਵੇ ਲਾਈਵ ਰੱਖੀ ਜਾਂਦੇ ਨੇ ,
ਅਸਲ ਮੁੱਦਾ ਹੁੰਦਾ ਜੋ ਉਹ ਜਾਂਦੇ ਨੇ ਭਟਕਾਈ,ਬੇ-ਫਾਲਤੂ ਦੀਆ ਨਿਊਜਾਂ ਬਸ ਐਵੇ ਜਾਦੇ ਆ ਚਲਾਈ,
ਇਨਸਾਫ,ਰੁਜਗਾਰ ਦੀਆ ਨੀਤੀਆ ਨਾ ਦੱਸਦੇ, ਉਪੋਜੀਸ਼ਨਾ ਦੀਆ ਨਿਊਜਾ ਕੱਟ- ਵੱਡ ਰਹਿੰਦੇ ਹੱਸਦੇ,
ਹਰ ਪੱਤਰਕਾਰ ਇਥੇ ਵਿਕਿਆ ਪਿਆ,ਕਿਹੜਾ ਚੈਨਲ ਕਿਹੜੇ ਲੀਡਰ ਦੀ ਕਰੇ ਪੈਰਵੀ ਪਹਿਲਾ ਹੀ ਅਸਟਾਮਾ ਉਤੇ ਲਿਖਿਆ ਪਿਆ,
ਆਪ ਹੀ ਇਹ ਜੱਜ ਨੇ ਤੇ ਆਪ ਹੀ ਵਕੀਲ ਨੇ, ਗੰਭੀਰ ਮੁੱਦਿਆ ਤੇ ਕਰ ਨਾਟਕੀ ਪੇਸ਼ਕਾਰੀ ਇਹ ਲੈਂਦੇ ਸਭ ਨੂੰ ਕੀਲ ਨੇ,
ਜੋ ਚਾਹੁੰਦੇ ਰਜਵਾੜੇ ਉਹ ਦਿਖਾਈ ਜਾਂਦੇ ਆ, ਸਾਰਾ ਦਿਨ ਵੇਚ- ਵੇਚ ਝੂਠ ਦੇ ਪੁਲੰਦੇ ਟੀ ਆਰ ਪੀ 1 ਨੰਬਰ ਦੀ ਕਾਮਈ ਜਾਦੇ ਆ,
ਕਾਸ਼ ਛੱਡ ਕਮਾਈਆ ਏ ਇਹ ਮੀਡੀਆ ਸੱਚ ਤੇ ਆ ਜਾਏ, ਬੇ-ਮਜੂਲਮਾਂ ਦੇ ਹੱਕ ਤੇ ਆ ਜਾਏ,
ਵੱਡੇ ਵੱਡੇ ਲੀਡਰ ਵੀ ਫਿਰ ਕੰਬਣਗੇ,ਪਤਾ ਰਹੂ ਦੁਨੀਆ ਦੇ ਸੱਚ ਸਾਹਮਣੇ ਜੇ ਆਜੂ ਗਲਤ ਕਰਨ ਤੋ ਪਹਿਲਾ ਹੀ ਮਾਫੀਆ ਮੰਗਣਗੇ,
🍀🍀🍀🍀🍀🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

Nice All
ReplyDeletegreat poem
ReplyDeleteSuper
ReplyDeleteI love it
ReplyDeleteLike it
ReplyDeleteTrue
ReplyDeleteਬਹੁਤ ਵਧੀਆਂ
ReplyDeletewow
ReplyDeletePost a Comment