🍀🍀🍀🍀🍀🍀🍀🍀🍀🍀🍀🍀🍀
ਜਦ ਇਸ਼ਕੇ ਦਾ ਬੂਟਾ ਖਿੜਦਾ ਐ,ਫਿਰ ਰਾਗ ਰੂਹਾਨੀ ਛਿੜਦਾ ਐ
ਇੱਕ ਪੈਰ ਹੁੰਦਾ ਵਿੱਚ ਜਨਤ ਦੇ,ਦੂਜਾ ਯਾਰ ਦੇ ਬੂਹੇ ਫਿਰਦਾ ਐ
ਭੁੱਖ ਲਗਦੀ ਨਾ ਪਿਆਸ ਲੱਗੇ,ਹਰ ਦਿਨ ਇਸ਼ਕੇ ਚ ਤਿਉਹਾਰ ਲੱਗੇ
ਆਸ਼ਿਕ ਘੁੰਮਦੇ ਰਾਤਾ ਨੂੰ, ਲੱਗੇ ਸਿਵਿਆਂ ਵਿੱਚ ਪੈਂਦਾ ਗਿੜਦਾ ਐ
ਜਦ ਇਸ਼ਕੇ ਦਾ ਬੂਟਾ ਖਿੜਦਾ ਐ,ਫਿਰ ਰਾਗ ਰੂਹਾਨੀ ਛਿੜਦਾ ਐ
ਇੱਕ ਪੈਰ ਹੁੰਦਾ ਵਿੱਚ ਜਨਤ ਦੇ,ਦੁਜਾ ਯਾਰ ਦੇ ਬੂਹੇ ਫਿਰਦਾ ਐ
ਬੁੱਲੀਆ ਤੇ ਗਾਣੇ ਰਹਿੰਦੇ ਨੇ ਤੇ ਚਿਹਰਾ ਖਿੜਿਆ ਰਹੇ ਗੁਲਾਬ ਜਿਹਾ
ਸਾਰਾ ਦਿਨ ਇੰਝ ਹੀ ਲੰਘਦਾ ਐ ਜਿਵੇਂ ਚੱਲਦਾ ਹੋਵੇ ਖੁਆਬ ਜਿਹਾ
ਜਿਗਰਾ ਰਹਿੰਦਾ ਬੱਬਰ ਸ਼ੇਰ ਜਿਹਾ,ਹਰ ਥਾਂ ਤੇ ਸੱਜਣ ਲਈ ਭਿੜਦਾ ਐ
ਜਦ ਇਸ਼ਕੇ ਦਾ ਬੂਟਾ ਖਿੜਦਾ ਐ,ਫਿਰ ਰਾਗ ਰੂਹਾਨੀ ਛਿੜਦਾ ਐ
ਇੱਕ ਪੈਰ ਹੁੰਦਾ ਵਿੱਚ ਜਨਤ ਦੇ,ਦੁਜਾ ਯਾਰ ਦੇ ਬੂਹੇ ਫਿਰਦਾ ਐ
ਪਿਆਰ ਜਿਸਮਾਨੀ ਰਾਹੇ ਪੈ ਜਾਂਦਾ , ਇਸ਼ਕੇ ਦਾ ਭੂਤ ਫਿਰ ਲੈਅ ਜਾਂਦਾ
ਇੱਕ ਸੂਰਤ ਤੇ ਨਾ ਰੂਹ ਟਿੱਕਦੀ,ਫਿਰ ਪਿਆਰ ਕੁਰਾਹੇ ਪੈ ਜਾਂਦਾ
ਕਰ ਕਦਰ ਪਿਆਰ ਦੀ ਯਾਰਾ ਵੇ,ਹਰ ਹਿੱਸੇ ਇਸ਼ਕਾ ਨਾ ਮਿਲਦਾ ਐ
ਜਦ ਇਸ਼ਕੇ ਦਾ ਬੂਟਾ ਖਿੜਦਾ ਐ,ਫਿਰ ਰਾਗ ਰੂਹਾਨੀ ਛਿੜਦਾ ਐ
ਇੱਕ ਪੈਰ ਹੁੰਦਾ ਵਿੱਚ ਜਨਤ ਦੇ,ਦੁਜਾ ਯਾਰ ਦੇ ਬੂਹੇ ਫਿਰਦਾ ਐ।
🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

Loveable
ReplyDeleteawesome
ReplyDeletewell written
ReplyDeletelove this
ReplyDelete🙏🙏🙏
ReplyDeleteਬਹੁਤ ਵਧੀਆ
ReplyDeleteAwsome
ReplyDeleteGreat
ReplyDeleteBeautiful
ReplyDeleteGood one
ReplyDeletePost a Comment