ਕੁਦਰਤ🔸 NATURE🔸प्रकृति






🍀🍀🍀🍀🍀🍀🍀🍀🍀🍀

ਰੁੱਖ ਤੂੰ ਨੀ ਬਚਾਏਗਾ ਤਾਂ ਦੱਸ ਹੋਰ ਕੌਣ ਬਚਾਏਗਾ,
ਇੱਕ ਵਾਰ ਜੇ ਲੰਘਿਆ ਵੇਲਾ ਮੁੜ  ਹੱਥ ਨਹੀ ਆਏਗਾ,
ਰੁੱਖ ਤੂੰ ਨੀ ਬਚਾਏਗਾ ਤਾਂ ਦੱਸ ਹੋਰ ਕੌਣ ਬਚਾਏਗਾ,
ਰੁੱਖ ਵੱਡ ਦਾ ਹੀ ਰਹਿੰਦਾ,ਕਿਉਂ ਲਗਾਉਣਾ ਭੁੱਲਿਆ,
ਨਵੀਂ ਪੀੜ੍ਹੀ ਦਾ ਨਾ ਸੋਚੇ ਕਿਉ ਛਿਲੜਾ ਤੇ ਡੁੱਲਿਆ,
ਆਪਣੀ ਕੀਤੀ ਦੀ ਸਜਾ ਇਸੇ ਜਨਮ ਹੀ ਤੂੰ ਪਾਏਗਾ,
ਰੁੱਖ ਤੂੰ ਨੀ ਬਚਾਏਗਾ ਤਾ ਹੋਰ ਕੌਣ ਬਚਾਏਗਾ,
ਰੁੱਖਾਂ ਤੋ ਬਗੈਰ ਜਾਣੀ ਸਾਹਾ ਦੀ ਡੋਰ ਟੁੱਟ ਵੇ,
ਦੂਜਾ ਸਾਹ ਵੀ ਨਾ ਆਉਣਾ ਜੇ ਰੁੱਖ ਗਏ ਮੁੱਕ ਵੇ,
ਵਾਤਾਵਰਨ ਦਾ ਤੂੰ ਜਿਵੇਂ ਕਰਿਆ ਵਿਨਾਸ , ਆਉਣ ਵਾਲੀ ਪੀੜ੍ਹੀ ਲਈ ਸ਼ੈਤਾਨ ਹੀ ਕਹਿਲਾਏਗਾ,
ਪਾਣੀ ਤੂੰ ਨੀ ਬਚਾਏਗਾ ਤਾਂ ਹੋਰ ਕੌਣ ਬਚਾਏਗਾ,
ਘੁੰਮਣ ਲਈ ਲੱਭਦਾ ਏ ਜੰਗਲ ਚੁਫੇਰੇ,
ਰਹਿਣ ਲਈ ਬਣਾਈ ਬੈਠਾ  ਤੂੰ ਪੱਥਰਾ ਦੇ ਘੇਰੇ,
ਪਾਣੀ ਪਿਤਾ ਇਹ ਤੂੰ ਕਿਤਾਬਾਂ ਚ ਪੜਿਆ ,
ਫਿਰ ਵੀ ਨਾ ਸਮਝੇ ਪੱਲਾ ਕਿਉ ਬੇਵਕੂਫੀ ਦਾ ਫੜਿਆ,
ਜਨਮਿਆ ਮਾਂ ਦੀ ਗੋਦ ਚ ਤੇ ਵੈਂਟੀਲੇਟਰ ਤੇ ਵਾਪਸ ਜਾਏਗਾ,
ਪਾਣੀ ਤੂੰ ਨੀ ਬਚਾਏਗਾ ਤਾ ਦਸ ਹੋਰ ਕੌਣ ਬਚਾਏਗਾ,
ਪਾਣੀ ਦੇ ਫਿਲਟਰ ਵੀ ਰਹਿ ਜਾਣਗੇ ਟੰਗੇ,
ਮੌਤ ਵੀ ਮਿਲਣੀ ਨੀ ਫਿਰ ਮੰਗਿਆ ਤੈਨੂੰ ਮੰਗੇ,
ਗਰਮੀ ਚ ਆਉਦਾ ਵੇਖ ਪਸੀਨਾ, ਫਿਰ ਮੂੰਹ ਉਪਰ ਚੁੱਕ ਕਿਉ ਕਹੇ ਰੱਬ ਨੂੰ ਕਮੀਨਾ,
ਤਰਸੇਗਾ ਰੁੱਖਾ ਨੂੰ ਮਿਲ ਰਹੇ ਕੁਦਰਤੀ ਸੁੱਖਾ ਨੂੰ,
ਪਾਣੀ ਹਵਾ ਇਨਾ ਦੂਸ਼ਿਤ  ਤੂੰ ਕਰਿਆ ,ਗਿਣ ਗਿਣ ਕੇ ਰੋਏਗਾ ਖੁਦ ਪੈਦਾ ਕੀਤੇ  ਦੁੱਖਾ ਨੂੰ,
ਰੱਜ ਕੇ ਕੀਤੀ ਤੂੰ ਕੁਦਰਤ ਦੀ ਬਰਬਾਦੀ,ਬਿਨ ਪਾਣੀ ਜੀਅ ਰਹੀ ਦੁਨੀਆਂ ਦੀ ਕਈ ਆਬਾਦੀ,
ਹੁਣ ਵੀ ਸੰਭਲ ਜਾ,ਕਰ ਲੈ ਕੋਈ ਹੀਲਾ,
ਰੱਖ ਵਾਤਾਵਰਣ  ਹਰਿਆ ਭਰਿਆ,  ਕਰ ਪਾਣੀ ਦਾ ਕੋਈ ਵਸੀਲਾ,
ਕਰ ਵਾਅਦਾ ਯਾਰਾ ਇਸ ਵਾਰ ਵਾਤਾਵਰਨ ਡੇ ਅਸਲ ਵਿੱਚ ਹੀ ਮਨਾਏਗਾ,
ਪਾਣੀ,ਹਵਾ ਰੁੱਖ ਤੂੰ ਹੀ ਬਚਾਏਗਾ,ਪੱਕਾ ਏ ਭਰੋਸਾ ਸਾਨੂੰ ਨੀਵਾਂ ਨਹੀਂ ਪਾਏਗਾ,
ਰੁੱਖ ਤੂੰ ਨਹੀਂ ਬਚਾਏਗਾ ਤਾਂ ਦੱਸ ਹੋਰ ਕੋਣ ਬਚਾਏਗਾ ।

 🍀🍀🍀🍀🍀🍀🍀🍀🍀🍀

💚ਬਲਬੀਰ  ਮੂਨਕਾਂ💚

13 Comments

Post a Comment

Post a Comment

Previous Post Next Post