ਜਾਤ 🔸CASTE 🔸जाति






🍀🍀🍀🍀🍀🍀

 ਕਿਉ  ਉੱਚਾ ਨੀਵਾਂ ਜਾਣੇ ਬੰਦੇ ਦੀ ਜਾਤ ਪਾਤ ਤੋਂ,

ਕਿਉਂ ਵੰਡੀਆ ਪਵਾਈ ਜਾਵੇ ਸਭ ਇਕੋ ਮਾਨਸ ਕੀ ਜਾਤ ਤੋਂ,

ਬਹੁਤੇ ਵਿਦਵਾਨ ਵਿਦਾ ਹੋ ਗਏ ਤੇ ਕਈ ਯੁੱਗਾਂ ਨੇ ਖਾਦੀ ਪਲਟੀ,

ਜੋ ਸਾਡੇ ਪੁਰਖੇ ਕਰਦੇ ਗਏ ਕਿਉਂ  ਦੁਹਰਾਈ ਜਾਵੇ ਉਹ ਗਲਤੀ,

ਜਾਤ-ਪਾਤ ਧਰਮਾਂ ਦੀਆਂ ਉਲਝਣਾ ਬਣਾਉਦਾ ਗਿਆ  ਖੁਦ ਹੀ ,  

ਨੀਵੀਂ - ਉਚੀ ਜਾਤ ਵਾਲਾ ਕੀੜਾ ਮਾਇਂਡ ਚ  ਬਠਾਉਦਾ ਗਿਆ ਖੁਦ ਹੀ,

ਝੂਠੇ ਧਰਮਾਂ ਨੂੰ ਪਾਲਦਾ ਰਿਹਾ ਇਨਸਾਨੀਅਤ ਤੋ ਵੱਧ ਕੇ,

ਕੀ ਮਿਲਿਆ ਮੰਦਰ ,ਗੁਰਦੁਆਰੇ ਤੇ ਸੀਵਿਆ ਨੂੰ ਜਾਤਾਂ ਦੇ ਵਿੱਚ ਵੰਡ ਕੇ,

ਉਚੇਰੀ ਸਿੱਖਿਆ ਤੇ ਕੁਦਰਤ ਸਮਾਨਤਾ ਦਾ ਅਸਲ ਚਿਹਰਾ ਏ ਦਿਖਾਉਂਦੀ,

ਕੁਦਰਤ ਨਾਲ ਜੁੜਿਆ ਤੇ ਅਮਲਾਂ ਦੇ ਰਾਹੇ ਤੁਰਿਆ ਦੇ ਜਾਤ ਨੇੜੇ ਵੀ ਨੀ ਆਉਂਦੀ,

ਮਿੱਟੀ ਦਾ ਖਿਡਾਉਣਾ ਇੱਕ ਦਿਨ ਮਿੱਟੀ ਵਿੱਚ ਹੀ ਚੂਰ -ਚੂਰ ਹੋ ਜਾਏਗਾ,

ਧਰਮ ,ਜਾਤ ਔਕਾਤਾਂ ਰਹਿ ਜਾਣਗੀਆ ਸਭ ਪਿੱਛੇ, ਕੀਤੇ ਅਮਲਾਂ ਤੋ ਹੀ ਪਹਿਚਾਣਿਆ ਫਿਰ ਜਾਏਗਾ

🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

13 Comments

Post a Comment

Post a Comment

Previous Post Next Post