🍀🍀🍀🍀🍀🍀🍀
ਅੱਜ ਨਵੀ ਏ ਇੱਕ ਪਰਬਾਤ ਹੋਈ
ਮੇਰੇ ਹੁਨਰ ਦੀ ਕੁਝ ਸ਼ੁਰੂਆਤ ਹੋਈ
ਖਾਮੀਆਂ ,ਗਲਤੀਆਂ ਵੀ ਜਰੂਰ ਹੋਣਗੀਆਂ
ਪਰ ਮੈਨੂੰ ਆਹ ਵਿਸ਼ਵਾਸ ਏ ਯਾਰਾ
ਮੇਰੀਆਂ ਲਿਖਤਾਂ ਵੀ ਇਕ ਦਿਨ ਮਕਬੂਲ ਹੋਣਗੀਆਂ
ਕਈ ਯਾਰ ਮੇਰੇ ਤੇ ਹੱਸਣਗੇ
ਮੈਨੂੰ ਵੱਡਾ ਪਾਸ਼ ਆਇਆ ਇਹ ਦੱਸਣਗੇ
ਕਹਿੜੇ ਕੰਮੀ ਪੈ ਗਿਆ ਰਾਂਝਿਆ ਵੇ ਇਹ ਤਾਨੇ ਮਹਿਣੇ ਕਸਣਗੇ
ਇੱਕ ਦਿਨ ਉਨਾਂ ਜਦ ਸਮਝ ਏ ਆਉਣੀ
ਮੇਰੀਆਂ ਲਿਖਤਾਂ ਨੇ ਖੋਲ ਜਦ ਜਿੰਦਗੀ ਦਿਖਾਉਣੀ
ਕਦੇ ਤਾ ਸ਼ੋਸ਼ਲ ਮੀਡੀਆ ਤੇ ਇਹ ਵੀ ਵਾਇਰਲ ਹੋਣਗੀਆਂ
ਮੈਨੂੰ ਇਹ ਵਿਸ਼ਵਾਸ ਇਹ ਯਾਰਾ ਮੇਰੀਆਂ ਲਿਖਤਾਂ
ਵੀ ਇੱਕ ਦਿਨ ਹਰ ਇੱਕ ਦੇ ਬੁੱਲੀਆ ਤੇ ਹੋਣਗੀਆਂ
ਪਰ ਮੈਨੂੰ ਇਹ ਵਿਸ਼ਵਾਸ ਏ ਯਾਰਾ
ਮੇਰੀਆਂ ਲਿਖਤਾਂ ਵੀ ਇਕ ਦਿਨ ਮਕਬੂਲ ਹੋਣਗੀਆਂ
ਜਿਨ੍ਹਾਂ ਦੀਆਂ ਰਾਹਾਂ ਤੇ ਮੈਂ ਤੁਰਿਆ ਉਹ ਹੱਥ ਸਿਰ ਤੇ ਮੇਰੇ ਰੱਖਣਗੇ
ਕਈ ਹੈਰਾਨੀ ਭਰੇ ਬੋਲਾ ਨਾਲ ਮੈਨੂੰ ਛਪਿਆ ਰਸਤਮ ਦੱਸਣਗੇ
ਬਹੁਤਿਆਂ ਨੂੰ ਇਹ ਲਿਖਤਾਂ ਆਪਣੇ ਨਾਲ ਬੀਤੀਆ ਮਹਿਸੂਸ ਹੋਣਗੀਆਂ
ਪਰ ਮੈਨੂੰ ਇਹ ਵਿਸ਼ਵਾਸ ਏ ਯਾਰਾ
ਮੇਰੀਆਂ ਲਿਖਤਾਂ ਵੀ ਇਕ ਦਿਨ ਸੱਚੀ ਮਕਬੂਲ ਹੋਣਗੀਆਂ
🍀🍀🍀🍀🍀🍀🍀
💚ਬਲਬੀਰ ਮੂਨਕਾਂ💚

ਬਹੁਤ ਵਧੀਆਂ
ReplyDeleteਘੈਂਟ
ReplyDeleteSohna likhya
ReplyDeleteAwsome
ReplyDeleteWow!
ReplyDeleteGal bat
ReplyDeletegood line
ReplyDeleteGod bless You
ReplyDeleteWah kya baat Hai
ReplyDeleteGood work Veer keep it up
ReplyDeletegood
ReplyDeleteChupeya rustam hi nekleya tu😲
ReplyDeleteਬਹੁਤ ਸੋਹਣਾ
ReplyDeleteWow
ReplyDeletePost a Comment