ਜਿੰਦਗੀ 🔸LIFE🔸जिंदगी



🍀🍀🍀🍀 

ਸੁਣ ਜਿੰਦੜੀਏ ਇੱਕ ਗੱਲ ਦੱਸੀ 

ਤੂੰ ਇਹੋ ਜਹੇ ਸੁਪਨੇ ਸਜਾਉਂਦੀ ਕਿਉ ਏ

ਜੋ ਕਦੇ ਨਾ ਮੇਰੇ ਹੋ ਸਕਦੇ ਉਮਰ ਭਰ

ਤੂੰ ਉਹਨਾਂ ਨਾਲ ਮਿਲਾਉਂਦੀ  ਕਿਉ ਏ

ਚੁੱਪ ਚਾਪ ਸ਼ਾਂਤੀ ਨਾਲ ਚੱਲ ਰਿਹਾ ਸਭ

ਫੇਰ ਦਿਲ ਵਿੱਚ ਹਲ ਚਲ ਮਚਾਉਂਦੀ ਕਿਉ ਏ

ਅਣਜਾਣ ਰਾਹਾਂ ਦਾ ਸਫਰ ਦਿਖਾ ਕੇ

ਵਾਰ ਵਾਰ ਡਰਾਉਂਦੀ ਕਿਉਂ ਏ

ਖੁਸ਼ੀਆਂ ਹਮੇਸ਼ਾਂ ਲਈ ਜੇ ਨਹੀ ਦੇ ਸਕਦੀ

ਫੇਰ ਉਨਾਂ ਦੀ ਝਲਕ ਦਿਖਾਉਂਦੀ ਕਿਉਂ ਏ

ਕੱਲੇ ਆਏ ਕੱਲੇ ਤੁਰ ਜਾਣਾ

ਫੇਰ ਗੂੜੇ ਰਿਸ਼ਤੇ ਬਣਾਉਂਦੀ ਕਿਉਂ ਏ

ਹਰ ਗੱਲ ਮੰਨਦੇ ਤੇਰੀ ਹਰ ਪਲ

ਫੇਰ ਏਨੀ ਬੇਰੁਖੀ ਦਿਖਾਉਂਦੀ ਕਿਉ ਏ

ਆਉਣਾ ਜਾਣਾ ਲੱਗਿਆ ਹੀ ਰਹਿਣਾ

ਫੇਰ ਕੁਝ ਪਲ ਦੀਆਂ ਖੁਸ਼ੀਆਂ ਝੋਲੀ ਪਾਉਂਦੀ ਕਿਉ ਏ

ਬੜੀ ਮੁਸ਼ਕਲ ਨਾਲ ਹਸਣਾ ਸਿਖਿਆ 

ਫੇਰ ਵਾਰ ਵਾਰ ਰਵਾਉਂਦੀ ਕਿਉਂ ਏ।

🍀🍀🍀🍀 

💚ਬਲਬੀਰ ਮੂਨਕਾਂ💚


15 Comments

Post a Comment

Post a Comment

Previous Post Next Post