ਸਰਕਾਰ🔸GOVT🔸सरकार



 🍀🍀🍀🍀🍀🍀🍀🍀

ਅਸੀ ਸਰਕਾਰ ਚੁਣਦੇ ਹਾਂ ਕਿਸੇ ਰਾਜ ਜਾਂ ਦੇਸ ਨੂੰ ਚਲਾਉਣ ਦੇ ਲਈ

ਸਰਕਾਰ ਹਮੇਸ਼ਾਂ ਬਣਦੀ ਏ ਪਰ ਸਭ ਨੂੰ ਉੱਲੂ ਬਣਾਉਣ ਦੇ ਲਈ

ਹਰ ਵਾਰ ਵੋਟਾਂ ਪਾਉਂਦੇ ਨੇ ਲੋਕ ਅੱਛੇ ਦਿਨ ਆਉਣ ਦੇ ਲਈ

ਸਰਕਾਰ ਵਾਅਦੇ ਕਰਦੀ ਏ ਅਗਲੇ ਪੰਜ ਸਾਲ ਲੰਘਾਉਣ ਦੇ ਲਈ

ਲੋਕ ਆਵਾਜ਼ ਬੁਲੰਦ ਕਰਦੇ ਨੇ ਲੋਕਰਾਜ ਲਿਆਉਣ ਦੇ ਲਈ

ਸਰਕਾਰ ਝੂਠ ਦੇ ਪੁਲੰਦੇ ਤੋਲਦੀ ਏ ਜਾਗਦੀ ਜਮੀਰਾ ਨੂੰ ਦਬਾਉਣ ਦੇ ਲਈ।

 🍀🍀🍀🍀🍀🍀🍀🍀

💚ਬਲਬੀਰ ਮੁਨਕਾਂ💚




8 Comments

Post a Comment

Post a Comment

Previous Post Next Post