ਮਾਂ🔸MOTHER🔸मां



🍀🍀🍀🍀🍀🍀🍀

  ਨੌ ਮਹੀਨੇ ਢਿੱਡ ਵਿੱਚ ਰੱਖਦੀ

 ਸੌ ਦੁੱਖ ਆਉਣ ਭਾਵੇਂ ਉਹ ਹੱਸ ਕੇ ਕੱਟਦੀ

ਹਰ ਖਾਣਾ ਪੀਣਾ ਬੱਚੇ ਅਨੁਸਾਰ ਹੀ ਖਾਂਦੀ

ਜਿਸ ਖਾਣੇ ਨਾਲ ਆਵੇ ਸ਼ਿਸ਼ੂ ਨੂੰ ਦਿੱਕਤ 

ਸਭ ਤਿਆਗ ਦਿੰਦੀ ਏ ਭਾਵੇਂ ਹੋਵੇ ਉਹ ਮਨ ਭਾਉਂਦੀ

ਆਪਣੀ ਸੁੰਦਰਤਾ ਦਾ ਬਲੀਦਾਨ ਵੀ ਕਰਦੀ

ਬੱਚੇ ਨੂੰ ਦੁਨੀਆ ਦਿਖਾਉਣ ਦੀ ਖਾਤਿਰ 

ਦੂਜੀ ਵਾਰ ਉਹ ਖੁਦ ਮਰ ਕੇ ਜੰਮਦੀ

ਲੱਗਣ ਦੇਣ  ਨਾ ਬੱਚੇ ਨੂੰ  ਉਹ ਤੱਤੀਆ ਹਵਾਵਾਂ

ਉਹਨੂੰ ਰੱਬ ਦਾ ਦਰਜਾ ਕਿਉ ਨਾ ਦੇਵਾ

ਹਰ ਗੁਰ ਪੀਰ ਨੂੰ ਜਨਮ ਦੇਣ ਵਾਲੀਆਂ ਉਹ ਨੇ ਸਾਰੇ ਜੱਗ ਦੀਆਂ ਮਾਵਾਂ

ਵਸਦੀਆਂ ਹੱਸਦੀਆਂ ਰਹਿਣ ਉਹ ਰੱਬਾ ਸਾਰੇ ਜੱਗ ਦੀਆ ਮਾਵਾਂ

🍀🍀🍀🍀🍀🍀🍀

💚ਬਲਬੀਰ ਮੂਨਕਾਂ💚






14 Comments

Post a Comment

Post a Comment

Previous Post Next Post