ਸ਼ੀਸ਼ਾ🔸MIRROR🔸दर्पण



 🍀🍀🍀🍀🍀🍀🍀🍀🍀

ਸ਼ੀਸ਼ਾ  ਐਸੀ ਚੀਜ ਏ ਮਿੱਤਰੋ ਬੇਝਿੱਜਕ ਸੱਚ ਦਿਖਾ ਦਿੰਦਾ

ਮੂੰਹ ਤੇ ਲੱਗੇ ਦਾਗਾ ਨੂੰ ਬਿਨ ਗੁੱਸਾ ਕੀਤੇ ਹੀ ਮਿਟਾ ਦਿੰਦਾ

ਜਦ ਕੋਈ ਆਪਣਾ ਕਮੀਆਂ ਕੱਡੇ ਫਿਰ ਯਾਰਾਂ ਉਹਦੇ ਕਿਉ ਦੰਦੀਆਂ ਵੱਡੇ

ਸ਼ੀਸ਼ੇ ਵਾਗੂ ਉਹ ਵੀ ਤੇਰੀਆ ਕਮੀਆਂ ਨੂੰ ਦਿਖਾਉਣਾ ਚਾਹੁੰਦਾ ਏ

ਫਿਰ ਕਿਉ ਸੱਜਣਾਂ ਤੂੰ  ਭਾਂਬੜ ਬਣ ਕੇ ਪੱਕੇ ਯਾਰ ਗਵਾਉਣਾ ਚਾਹੁੰਦਾ ਏ

ਸੱਚੇ ਯਾਰ ਨੇ ਹੁੰਦੇ ਸ਼ੀਸ਼ੇ ਵਾਂਗੂ ਤੇਰਾ ਅਸਲੀ ਅਕਸ ਦਿਖਾਉਣਗੇ 

ਝੂਠੀਆਂ ਸਿਫਤਾਂ ਵਾਲੇ ਸੱਜਣਾਂ ਹੁਨਰ ਨੂੰ ਤੇਰੇ ਦਬਾਉਣਗੇ ਤੇ ਅੰਦਰੋ ਮਾਰ ਮਕਾਉਣਗੇ।

 🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚



6 Comments

Post a Comment

Post a Comment

Previous Post Next Post