ਹਵਾ🔸AIR🔸हवा



                        🍀🍀🍀🍀🍀🍀🍀🍀

ਇਨਸਾਨ:ਸਵਾਲ

ਸੁਣ ਵੇ ਹਵਾ ਦੇ ਬੁਲਿਆ ਵੇ

ਕਿਉ ਰਸਤਾ ਫਿਰੇ ਤੂੰ ਭੁੱਲਿਆ ਵੇ

ਗਰਮੀ ਨੇ ਹਾਹਾਕਾਰ ਮਚਾਈ

ਇਨਸਾਨ ਦੀ ਪਈ ਇਹਨੇ ਚੀਕ ਕਡਾਈ

ਪਰ ਤੈਨੂੰ ਕਿਉ ਨਾ ਦਿੱਤੀ ਸੁਣਾਈ

ਹਵਾ ਦਾ ਬੁੱਲਾਂ:ਜਵਾਬ

ਸੁਣ ਇਨਸਾਨ ਕਹਿੜੀ ਤੂੰ ਯਾਰੀ ਪੁਗਾਈ

ਸਾਡੇ ਭੈਣ ਭਰਾ ਰੁੱਖਾਂ ਉੱਤੇ

ਬੇਦਰਦੀ ਤੂੰ ਆਰੀ ਚਲਵਾਈ

ਕੁਦਰਤ ਨਾਲ ਤੈਨੂੰ ਪਿਆਰ ਨਾ ਰਹਿ ਗਿਆ

ਮੈਂ ਜਦ ਆਇਆ ਤੇਰੇ ਕੋਲ ਤੂੰ ਏ ਸੀ ਲਾ ਕੇ ਅੰਦਰ ਬਹਿ ਗਿਆ

ਇਨਸਾਨ: ਸਵਾਲ

ਸੁਣ ਵੇ ਹਵਾ ਦੇ ਬੁਲਿਆ ਵੇ

ਤੂੰ ਤਾਂ ਜਵਾਬ ਦੇ ਸੱਚਾ ਹੋ ਗਿਆ

 ਦੱਸ ਫਿਰ ਮੀਂਹ ਕਿਉਂ ਰਸਤਾ ਭੁੱਲਿਆ ਵੇ

ਪਿਆਸੇ ਰਹਿ ਗਏ ਪਾਣੀ ਬਿਨ ਡੰਗਰ

ਧਰਤ ਵੀ ਹੋਈ ਸੁੱਕੀ ਬੰਜਰ

ਦੱਸ ਮੀਂਹ ਕਿਥੇ ਜਾ ਕੇ ਲੁੱਕ ਗਿਆ ਏ

ਸਿਰਸਟੀ ਤਪੇ ਚੁੱਲੇ ਦੇ ਵਾਂਗੂ

ਕਿਉਂ ਇਨਸਾਨ ਵਾਂਗੂ ਇੰਦਰ ਦੇਵਤਾ ਵੀ ਰੁੱਸ ਗਿਆ ਏ

ਹਵਾ ਦਾ ਬੁੱਲਾਂ:ਜਵਾਬ

ਸੁਣ ਇਨਸਾਨ ਤੈਨੂੰ ਕਦਰ ਨਾ ਕੋਈ

ਸਾਰੀ ਕੁਦਰਤ ਤੇਰੇ ਵਰਗੀ ਹੋਈ

ਤੂੰ ਰੁੱਖ ਲਗਾ ਤੇ ਪਾਣੀ ਬਚਾਅ

ਗੰਦਲੇ ਹੋਏ ਵਾਤਾਵਰਣ ਦੀ ਕੁਝ ਤਾਂ ਤੂੰ ਕਰ ਪਰਵਾਹ

ਮੈਂ ਪਹਿਲਾਂ ਵਾਂਗੂ ਆਇਆ ਕਰਾਂਗਾ

ਕਾਲੇ ਬੱਦਲਾਂ ਨਾਲ ਬਾਰਿਸ਼ ਨੂੰ ਲਿਆਇਆ ਕਰਾਂਗਾ

ਮੈਨੂੰ ਕਿੰਨਾ ਪਿਆਰ ਤੇਰੇ ਨਾਲ ਥੋੜਾ ਮਹਿਸੂਸ ਤਾਂ ਕਰ

ਚੌਥਾ ਹਿੱਸਾ ਹੀ ਸਹੀ ਥੋੜਾ ਪਿਆਰ ਤੂੰ ਵੀ ਤਾਂ ਕਰ

ਇਨਸਾਨ:ਜਵਾਬ

ਸੁਣ ਵੇ ਹਵਾ ਦੇ ਬੁਲਿਆ ਵੇ

ਮੈਂ ਪੈਸੇ ਦੇ ਲਾਲਚ ਵਿੱਚ ਆ ਕੇ ਕੁਦਰਤ ਫਿਰਦਾ  ਭੁੱਲਿਆ ਵੇ

ਹੁਣ ਮੈਂ ਹੋਰ ਵਾਤਾਵਰਣ ਤਬਾਹ ਨੀ ਕਰਨਾ

ਤੇਰੇ ਨਾਲ ਜਿਉਣਾ ਤੇ ਤੇਰੇ ਲਈ ਹੀ ਮਰਨਾ

ਮੈਂ ਰੋਜ ਰੁੱਖ ਲਗਾਵਾਗਾ ਉਹਨੂੰ ਪੁੱਤਾਂ ਵਾਂਗੂ ਚਾਹਵਾਗਾ

ਪਹਿਲਾਂ ਹੋਈਆਂ ਗਲਤੀਆਂ ਨੂੰ ਹੁਣ ਮੁੜ ਨਾ ਫਿਰ ਦੁਹਰਾਵਾਗਾ

ਆਜਾ ਮਿਲ ਕੇ ਸਾਥ ਨਿਭਾਈਏ

ਰਲ ਮਿਲ ਸੋਹਣੀ ਪਾਵਨ ਧਰਤ ਤੇ ਮੁੜ ਸੁਥਰਾ ਜੀਵਨ ਪਰਤਾਈਏ।

🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚







7 Comments

Post a Comment

Post a Comment

Previous Post Next Post