ਪੈਸਾ🔸MONEY🔸पैसा



🍀🍀🍀🍀🍀🍀🍀🍀🍀

ਪੈਸਾ ਵੀ ਕੀ ਚੀਜ ਬਣਾਈ

ਹਰ ਦਰਦ ਦੀ ਇਹ ਇੱਕ ਦਵਾਈ

ਨਾ ਇਹ ਆਪਣੀ ਤੇ ਨਾ ਹੀ ਪਰਾਈ

ਹਰ ਕਿਸੇ ਦੀ ਬੁੱਧੀ ਨੂੰ ਬਸ ਰੱਖਦਾ ਘੁਮਾਈ

ਹੱਥੋ ਹੱਥੀ ਘੁੰਮਦਾ ਰਹਿੰਦਾ

ਘੁੰਮਦਾ ਬਹੁਤ ਪਰ ਥੱਕ ਨਾ ਬਹਿੰਦਾ

ਜਿਸ ਕੋਲ ਰੁੱਕ ਜਾਏ ਉਹਦੇ ਕਰਦਾ ਇਹ ਵਾਰੇ ਨਿਆਰੇ

ਕਈਆਂ ਕੋਲ ਇਹ ਪਲ ਵੀ ਨਾ ਰੁੱਕਦਾ

ਸਾਉਣ ਨਾ ਦੇਵੇ ਬਸ ਦਿਖਾਉਂਦਾ ਤਾਰੇ

ਹਰ ਕਿਸੇ ਦੀਆਂ ਖੁਸ਼ੀਆਂ ਦਾ ਸਹਾਰਾ

ਜੋਗੀ ਭੋਗੀ ਸੋਚੇ ਲੋਚੇ ਸਭ ਦੀਆਂ ਅੱਖਾਂ ਦਾ ਇਹ ਹੈ ਤਾਰਾ

ਇਹ ਭੱਜਦਾ ਜਾਂਦਾ ਸਭ ਦੇ  ਅੱਗੇ

ਸਵੇਰ ਦੁਪਹਰ ਹਰ ਪਹਿਰ ਇਹਨੇ ਦੁਨੀਆਂ ਦੇ ਠੱਗੇ

ਜਮੀਰ ਇਮਾਨਦਾਰੀ ਤੇ ਇਨਸਾਨੀਅਤ ਨੂੰ ਇਹ ਰੱਖਦਾ ਖੂੰਜੇ

ਇਹਦੇ ਕਰਕੇ ਲੋਕ ਗਧੇ ਵੀ ਪੂਜਣ ਨੰਗਾਂ ਦੇ ਤਾਂ ਕੋਈ ਹੰਜੂ ਨਾ ਪੂੰਜੇ 

ਧਰਮ ਤੇ ਸਰਧਾ ਵੀ ਫਿੱਕੇ ਇਹਦੇ ਅੱਗੇ

ਥਾਂ ਥਾਂ ਇਸ ਨੂੰ ਪਾਉਣ ਦੀ ਖਾਤਰ ਕਈ ਦਰਿਆ ਲਹੂ ਦੇ ਵੱਗੇ

ਰੱਬ ਨੂੰ ਵੀ ਲੋਕ ਇਹਦੇ ਨਾਲ ਹੀ ਤੋਲਣ

ਜਿਹੜਾ ਟੇਕੇ ਨੋਟਾ ਨਾਲ ਮੱਥੇ ਉਹਨਾਂ ਲਈ ਸਭ ਦਰਵਾਜ਼ੇ ਖੋਲਣ

ਰੱਬ ਦੀ ਬਣਾਈ ਹਰ ਚੀਜ ਦਾ ਮੁੱਲ ਦੁਨੀਆਂ ਨਾ ਜਾਣੇ

ਇੱਕ ਇਨਸਾਨ ਦਾ ਬਣਾਇਆ ਪੈਸੇ ਦਾ ਭੇਦ ਕੁੱਲ ਦੁਨੀਆਂ ਜਾਣੇ

ਐਵੇ ਨੀ ਕਹਿੰਦੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ

ਜਿਹਨਾਂ ਕੋਲ ਏ ਖੁੱਲਾ ਖਜਾਨਾ ਉਹ ਆਨੰਦ ਕੁੱਲ ਦੁਨੀਆਂ ਦਾ ਮਾਣੇ

ਜਿਹੜੇ ਕੱਟਦੇ ਨਿੱਤ ਗਰੀਬੀ ਉਹ ਬਸ ਮੰਨ ਕੇ ਬਹਿ ਜਾਂਦੇ ਮਾਲਕ ਦੇ ਭਾਣੇ ।

🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚








9 Comments

Post a Comment

Post a Comment

Previous Post Next Post