ਪੈਸਾ🔸MONEY🔸पैसे



🍀🍀🍀🍀🍀🍀🍀🍀🍀

 ਸੁੱਖਾ ਭਰੀ ਜਿੰਦਗੀ ਜਿਉਣ ਲਈ ਸੋਗਾਤ ਏ ਪੈਸਾ

ਰਿਸ਼ਤੇ ਨਾਤੇ ਯਾਰੀਆ ਜੋੜ ਬਣਾਈ ਰੱਖਣ ਵਾਲਾ ਪਿਆਰ ਏ ਪੈਸਾ

ਅੱਜ ਦੀ ਜਮਾਨੇ ਵਿੱਚ ਇਜੱਤ ਕਮਾ ਕੇ ਦੇਣ ਵਾਲਾ ਹਥਿਆਰ ਏ ਪੈਸਾ      

ਗਰੀਬ ਦੀ ਕੁੱਲੀ ਵਿੱਚ ਦੀਪ ਜਗਾਉਣ ਵਾਲੀ ਆਸ ਏ ਪੈਸਾ

ਭਾਈਆ ਨਾਲ ਭਾਈ ਤੇ ਯਾਰਾਂ ਨੂੰ ਲੜਾਉਣ ਵਾਲਾ ਗਦਾਰ ਏ ਪੈਸਾ

ਪਰਦੇਸੀ ਹੋ ਵਤਨਾਂ ਤੋ ਦੂਰ ਗਏ ਪੁੱਤਾਂ ਲਈ ਬਨਵਾਸ ਏ ਪੈਸਾ

ਡਰੱਗਾਂ ਤੇ ਹਥਿਆਰਾਂ ਨਾਲ ਬਣੇ ਜੋ ਗੈਗਸਟਰ ਲਈ ਵਪਾਰ ਏ ਪੈਸਾ

ਕਰ ਪੁੱਠੇ ਸਿੱਧੇ ਕੰਮਾਂ ਜੇਲਾਂ ਤੋ ਰਿਹਾਈ ਦੇਣ ਲਈ ਇੱਕ ਜੁਗਾੜ ਏ ਪੈਸਾ

ਇੰਨੀ ਕੀਮਤ ਕਿਸੇ ਮਨੁੱਖ ਜਾਂ ਜੀਵ ਦੀ ਨਹੀਂ  ਪੈਸਾ ਬਣਿਆ ਰੱਬ ਦੇ ਜੈਸਾ ।

🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚



7 Comments

Post a Comment

Post a Comment

Previous Post Next Post