ਦੁਆਵਾਂ🔸BLESSINGS🔸दुआ

 





🍀🍀🍀🍀🍀

ਕਿਉ ਠੂਡਾ ਮਾਰ ਭਜਾਉਦਾ ਐ

ਕੋਈ ਮੰਗਣ ਤੈਥੋ ਆਉਦਾ ਐ

ਰੱਬ ਤੈਨੂੰ ਵੀ ਤਾਂ ਦੇਖ ਰਿਹਾ

ਤੂੰ ਦਰ ਦਰ ਮੱਥੇ ਟੇਕ ਰਿਹਾ

ਤੂੰ ਵਿੱਚ ਦਰਗਾਹੇ ਮੰਗਦਾ ਏ

ਤੂੰ ਖੁੱਲੇ ਵਿੱਚ ਮੰਗਣ ਤੋ ਸੰਘਦਾ ਏ

ਉਹਦੀ ਤਾਂ ਯਾਰਾ ਮਜਬੂਰੀ ਏ

ਤੂੰ ਕਿਉ ਵੱਟਦਾ ਉਸ ਨੂੰ ਘੂਰੀ ਏ

ਉਹਦੇ ਵਿੱਚ ਵੀ ਰੱਬ ਦਾ ਵਾਸਾ ਏ

ਜਿਸ ਰੱਬ ਤੋ ਤੈਨੂੰ ਕਈ ਆਸਾਂ ਏ

ਤੂੰ ਉਹਦੀ ਪੂਰੀ ਕਰਦੇ ਆਸ ਯਾਰਾ

ਰੱਬ ਤੈਨੂੰ ਕਦੇ ਨਾ ਕਰੂ ਨਿਰਾਸ਼ ਯਾਰਾ

ਜੋ ਤੂੰ ਵੰਡਦਾ ਜਾਏਗਾ ਉਹੀ ਫਿਰ ਮੁੜ ਤੂੰ ਪਾਏਗਾ

ਸੱਚੇ ਮਨੋ ਸਭ ਕਰੋ ਮਿਲ ਫਰਿਆਦਾ

ਕਹਿੰਦੇ ਨੇ ਸਿਆਣੇ ਮਿਲੇ ਨੀਅਤ ਨੂੰ ਮੁਰਾਦਾਂ

ਸੱਚੀ ਨੀਅਤ ਨੂੰ ਮੁਰਾਦਾਂ ।

🍀🍀🍀🍀🍀

💚ਬਲਬੀਰ ਮੂਨਕਾਂ💚




11 Comments

Post a Comment

Post a Comment

Previous Post Next Post