ਮਾੜੇ ਬੰਦੇ🔸BAD MAN🔸बुरा आदमी





 🍀🍀🍀🍀🍀🍀🍀🍀

ਕਈ ਸਭ ਜਾਣਦੇ ਹੁੰਦੇ ਵੀ ਅਣਜਾਣ ਬਣਦੇ

ਆਪਣੇ ਹੀ ਮੂੰਹੋ ਖੁਦ ਉਹ ਮਹਾਨ ਬਣਦੇ

ਹੁੰਦਾ ਆਪਣੇ ਚ ਦਮ ਨਾ ਰਹਿੰਦੇ ਮੋਡਿਆ ਦੀ ਭਾਲ ਵਿੱਚ

ਖਾਂਦੇ ਜਿਹਦੇ ਨਾਲ ਕਰਨ ਛੇਕ ਉਹੀ ਥਾਲ ਵਿੱਚ

ਹੁੰਦੀ ਲੋੜ ਜਦ ਇਨਾਂ ਦੀ ਇਹ ਗੈਰਾ ਨਾਲ ਖੜਦੇ

ਦੇਖ ਯਾਰਾ ਦੀ ਚੜਤ ਰਹਿੰਦੇ ਵਿਚੋ ਵਿੱਚ   ਸੜਦੇ

ਫੋਕੀਆਂ ਫੜਾਂ ਤੇ ਫੌਕੀ ਟੌਹਰ ਰਹਿੰਦੇ ਮਾਰਦੇ

ਰਹਿ ਯਾਰਾ ਦੇ ਘਰਾਂ ਚ ਧੀਆਂ ਭੈਣਾ ਨੂੰ ਹੀ ਤਾੜਦੇ

ਯਾਰੀ  ਦੱਲਿਆ  ਨਾਲ ਲਾਈ ਘਰ ਸਮਸ਼ਾਨ  ਬਣਦੇ

ਲੋਕੀ ਸਭ  ਜਾਣਦੇ ਹੋਏ ਵੀ ਅਣਜਾਣ ਬਣਦੇ

ਆਪਣੇ ਹੀ ਮੂੰਹੋ ਖੁਦ ਉਹ ਮਹਾਨ ਬਣਦੇ

🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚















6 Comments

Post a Comment

Post a Comment

Previous Post Next Post