ਦਰਦ 🔸PAIN🔸 दर्द

 






                                  

                                          🍀🍀🍀🍀🍀🍀🍀

ਪਹਿਲਾਂ ਬਾਹਰ ਜਾਂਦੇ ਸੀ ਪੈਸੇ ਕਮਾਉਣ ਨੂੰ

ਹੁਣ ਬਾਹਰ ਜਾਂਦੇ ਸਾਰੇ ਪੱਕੇ ਹੋਣ ਨੂੰ

ਜਿਹਨਾਂ ਕਰਕੇ ਵਿਛੋੜੇ ਦਾ ਸਤਾਪ ਨੇ ਹਡਾਉਦੇ

ਪਿੱਛੇ ਮੁੱਕ ਜਾਂਦੇ ਮਾਪੇ ਮੁੜ ਫੇਰਾ ਜਦ ਪਾਉਂਦੇ

ਨਾ ਬੱਚਿਆਂ ਦਾ ਬਚਪਨ ਮਿਲਿਆਂ

ਨਾ ਬੇਬੇ -ਬਾਪੂ ਦੀ ਸੇਵਾ ਦਾ ਮੌਕਾ ਏ ਮਿਲਿਆਂ

ਉਹ ਦੁੱਖ ਦੱਸਦੇ ਨੀ ਪਰ ਕਲਾਵੇ ਨੂੰ ਤਰਸਣ

ਕੱਟਦੇ ਹੀ ਫੋਨ ਅੱਖਾ ਚ ਹੰਜੂ ਫਿਰ ਮੀਹ ਵਾਂਗੂ ਵਰਸਣ

ਸਮਾਂ ਲੰਘਦਾ ਵੀ ਜਾਂਦਾ ਤੇ ਬਦਲਦਾ ਵੀ ਜਾਵੇ

ਜਵਾਨੀ ਵੀ ਗਈ ਤੇ ਬੁਢਾਪੇ ਵੀ ਨੇੜੇ ਇਹੋ ਚਿੰਤਾ ਪਰਦੇਸੀ ਨੂੰ ਵੱਡ -ਵੱਡ ਖਾਵੇ

ਪੈਸਾ ਵੀ ਬਹੁਤਾ ਹੁਣ ਪਰ ਉਹ ਚਾਹ ਨਾ ਰਹੀ

ਭੱਜ ਕੇ ਦਰਵਾਜ਼ਾ ਖੋਲਦੀ ਸੀ ਜੋ ਉਹ ਹੁਣ ਮਾਂ ਨਾ ਰਹੀ

ਬਾਪੂ ਕੱਬਾ ਸੀ ਬਾਹਲਾ ਪਰ ਦਿੰਦਾ ਸੀ ਹਰ ਸ਼ਹਿ ਬਿਨ ਮੂੰਹੋਂ ਮੰਗਿਆ

ਹੁਣ ਆਉਂਦਾ ਏ ਰੋਣਾ ਜਦ ਦੇਖਾ ਬਾਪੂ ਤੇਰੀ ਫੋਟੋ ਤੇ ਹਾਰ ਪਿਆ ਟੰਗਿਆ

ਵੱਡੀਆ ਕੋਠੀਆ ਬਣਾ ਗਏ ਪੰਜਾਬੀ ਕਰੋੜਾਂ ਲਗਾ ਕੇ ਰੁਪਈਏ

ਕਈਆ ਘਰੇ ਲੱਗੇ ਨੇ ਪੱਕੇ ਜੰਦਰੇ ਬਹੁਤਿਆ  ਘਰ ਚ ਰਹਿੰਦੇ ਨੇ ਭਈਏ

ਜਦ ਪਰਿਵਾਰ/ ਯਾਰ ਸਾਰੇ ਕੋਲ ਸੀ ਸਭ ਹਾਲ ਸੀ ਪੁੱਛਦੇ

ਜਦ ਡਾਲਰ ਕਮਾਉਣ ਦੀ ਹੋੜ ਪਈ ਹੁਣ ਸਭ ਪੈਸੇ ਦਾ ਹੀ ਪੁੱਛਦੇ

ਜਿੱਥੇ ਜੰਮੇ ਸੀ ਪੰਜਾਬੀ ਉਹ ਥਾਂ ਵੀ ਭੁੱਲ ਗਏ

ਜਿਹੜੇ ਵਿਦੇਸ਼ੀ ਅੱਜ ਪੱਕੇ ਹੋ ਗਏ ਉਹ ਬੋਲੀ ਆਪਣੀ ਮਾਂ ਵੀ ਭੁੱਲ ਗਏ

🍀🍀🍀🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

 

8 Comments

Post a Comment

Post a Comment

Previous Post Next Post