ਮਾੜੀ ਸੋਚ🔸Negitive Thinking🔸बुरी सोच



    
                 
  

                                        🍀🍀🍀🍀🍀🍀🍀🍀

 ਬੁਰਾ ਕੀ ਏ ਚੰਗਾ ਕੀ ਏ ਸਮਝ ਤੋ ਬਾਹਰ ਏ

ਟੈਕਾਂ ਤੋਪਾਂ ਨਾਲੋ ਜੀਭ ਕਿਤੇ ਮਾੜਾ ਹਥਿਆਰ ਏ

ਗੋਲੀ ਦੇ ਨਿਸ਼ਾਨੇ ਲੱਗੇ ਗਿਣਤੀ ਚ ਆਉਂਦੇ ਨੇ

ਮਾੜੀ ਬੋਲੀ ਜੋ ਜੁਬਾਨ ਲੱਖਾਂ ਕਾਲਜੇ ਨੂੰ ਧੂਦੇ ਨੇ

ਦਿਲਾਂ ਵਿੱਚ ਪਈ ਦਰਾਰ ਨਜਰ ਨਾ ਆਉਂਦੀ

ਭਾਈਚਾਰੇ ਦੇ ਪਿਆਰ ਵਿੱਚ ਲਹੂ ਏ ਵਗਾਉਦੀ

ਵੋਟਾਂ ਪਿੱਛੇ ਲੋਕ ਕਈ ਧੜਿਆ ਵੰਡ ਜਾਂਦੇ

ਲੀਡਰ ਨੇ ਫਾਇਦਾ ਚੁੱਕ ਦੇ ਲਾਰਿਆ ਦੀ ਪੰਡ ਜਾਂਦੇ

ਅੱਗੇ ਦਾ ਨਾ ਸੋਚੇ ਕੋਈ ਬਸ ਇਤਿਹਾਸ ਨੂੰ ਫਰੋਲੀ ਜਾਂਦੇ

ਜਿਹੜੇ ਕੋਮ ਲਈ ਸ਼ਹੀਦ ਹੋਏ ਉਨਾਂ ਸ਼ਹੀਦੀਆਂ ਨੂੰ ਰੋਲੀ ਜਾਂਦੇ

ਕੰਮ ਨੂੰ ਪਛਾਣੋ ਯਾਰੋ ਪੰਜ ਸਾਲ ਬਹੁਤ ਥੋੜੇ ਨੇ

ਵਾਲਾ ਹੋਣਾ ਏ ਸੁਧਾਰ ਅਜੇ ਬਾਹਲੇ ਰਾਹ ਵਿੱਚ ਰੋੜੇ ਨੇ

ਇੱਕ ਦੂਜੇ ਦੀਆ ਬਸ ਲੱਤਾਂ ਖਿੱਚਣੀਆਂ ਬੰਦ ਕਰੋ

ਪਹਿਲਾਂ ਪੰਜਾਬ ਨੂੰ ਏ ਲੋੜ ਜਿਹੜੀ ਉਹਦਾ ਪ੍ਰਬੰਧ ਕਰੋ

ਜਦੋ ਵੀ ਖੁੱਲੇ ਮੁੱਖ ਬਸ ਤਰੱਕੀਆ ਲਈ ਬੋਲੋ

ਹਰ ਵਰਗਾਂ ਲਈ ਕਰੋ ਕੁਝ ਨਿਰਪੱਖ ਸਭ ਤੋਲੋ

ਛੱਡੋ ਧਰਮਾਂ ਦੇ ਰੋਲੇ ਇਨਸਾਨੀਅਤ ਨੂੰ ਰੱਖੋ ਅੱਗੇ

ਸਹੀ ਚੁਣਿਆ ਮੈਂ ਨੇਤਾ ਇਹ ਸਕੂਨ ਜਿਹਾ ਤਾਂ ਲੱਗੇ

ਭੂਤਕਾਲ ਏ ਹਨੇਰਾ ਜਿਹਨੂੰ ਵਰਤਮਾਨ ਰੁਸ਼ਨਾਉਦਾ ਏ

ਇਹੋ ਸਾਭ ਲੳ ਏ ਵੇਲਾ ਲੰਘਿਆ ਵਕਤ ਨਾ ਮੁੜ ਕੇ ਆਉਦਾ ਏ।

ਇਹ ਲੰਘਿਆ ਵਕਤ ਨਾ ਮੁੜ ਕੇ ਆਉਦਾ ਏ।

 🍀🍀🍀🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚


11 Comments

Post a Comment

Post a Comment

Previous Post Next Post