ਮੇਰੀ ਕਲਮ🔸 MY PEN🔸मेरी कलम


 



🍀🍀🍀🍀🍀🍀🍀🍀🍀🍀

ਮੇਰੀ ਕਲਮ ਏ ਤਿੱਖੀ ਤਲਵਾਰ ਬੱਲਿਆ,

ਇਹਨੂੰ ਪਰਖ ਨਾ,ਏ ਮਾਰੂ ਹਥਿਆਰ ਬੱਲਿਆ।

ਰੱਖਾ ਸੱਚ ਦੀ ਸਿਆਹੀ ਨਾਲ ਲੋਡ ਕਰਕੇ,

ਸੱਚ ਲਿਖਣਾ ਪੈਦਾ,ਸਿਰ ਤੇ ਕਫਨ ਬੰਨ ਕੇ,

ਚੱਲੇ ਜੁਰਮ ਦੇ ਖਿਲਾਫ,ਫਿਰ ਕਰਦੀ ਨਾ ਮਾਫ

ਹੱਥ ਜੱਜ ਦੇ ਕਲਮ ਦਿੰਦੀ  ਸੂਲੀ ਚਾੜ ਬੱਲਿਆ ,

ਮੇਰੀ ਕਲਮ ਏ ਤਿੱਖੀ ਤਲਵਾਰ ਬੱਲਿਆ,

ਇਹਨੂੰ ਪਰਖ ਨਾ,ਏ ਮਾਰੂ ਹਥਿਆਰ ਬੱਲਿਆ।

ਇਹ ਮੀਡੀਆ ਦੇ ਵਾਗੂ ਤਲਵੇ ਨੀ ਚੱਟਦੀ,

ਰੱਖ ਦਿਲ ਚ ਦਲੇਰੀ,ਪਿੱਛੇ ਨਹੀਓ ਹੱਟਦੀ,

ਖੜੇ ਝੂਠ ਦੀਆ ਜੜਾ ਚ ਤੇਜਾਬ ਬਣਕੇ,

ਤੁਰੇ ਹੱਕ ਦੀ ਲੜਾਈ ਵਿੱਚ ਹਿੱਕ ਤਣਕੇ,

ਗਿੱਦੜ ਧਮਕੀ ਦੇ ਸਾਨੂੰ ਜੋ ਦਿੰਦਾ ਏ ਡਰਾਵੇ,

ਉਨਾ ਵੈਰੀਆ ਦੇ ਸੀਨੇ ਦਿੰਦੀ ਪਾੜ ਬੱਲਿਆ ,

ਮੇਰੀ ਕਲਮ ਏ ਤਿੱਖੀ ਤਲਵਾਰ ਬੱਲਿਆ,

ਇਹਨੂੰ ਪਰਖ ਨਾ,ਏ ਮਾਰੂ ਹਥਿਆਰ ਬੱਲਿਆ।

🍀🍀🍀🍀🍀🍀🍀🍀🍀🍀

💚ਬਲਬੀਰ  ਮੂਨਕਾਂ💚


5 Comments

Post a Comment

Post a Comment

Previous Post Next Post