ਆਖਰੀ ਸਫਰ🔸THE LAST RIDE🔸



 🍀🍀🍀🍀🍀🍀🍀🍀🍀🍀🍀🍀🍀🍀🍀

ਜਿੰਨੀ ਮਰਜ਼ੀ ਮਿਹਨਤ ਕਰ ਬੰਦਿਆ,ਆਖਰ ਨੂੰ ਜਾਣਾ ਮਰ ਬੰਦਿਆ
ਭਾਵੇਂ ਲੋਹੇ ਦੇ ਵਾਂਗ ਸਰੀਰ ਬਣਾ ਲੇ,ਚਾਹੇ ਹੀਰੇ ਮੋਤੀ ਵਾਂਗ ਸਜਾ ਲੇ,
ਇਹ ਕੱਚਾ ਘੜਾ ਕਚਨਾਰ ਜਿਹਾ,ਇਹ ਮਿਟੀ ਦਾ ਬਣਿਆ ਘਰ ਬੰਦਿਆ,
ਜਿੰਨੇ ਮਰਜ਼ੀ ਮੋਹ ਦੇ ਜਾਲ ਬਣਾ ਲੇ,ਆਖਰ ਨੂੰ ਜਾਣਾ ਮਰ ਬੰਦਿਆ,
ਕਿਉ ਲੰਮੀਆਂ ਸੋਚਾ ਘੜੀਆਂ ਨੇ,ਅੱਖਾਂ ਬੰਦ ਤਾਂ ਸਮਝੋ ਘਰ ਮੜੀਆਂ ਨੇ,
ਪੈਸਾ ਐਸ਼ ਫੇਮ ਦੀ ਭਾਲੇ ਜਿੰਦਗੀ,ਇੱਥੇ ਕਿਸੇ ਨਾ ਦੇਖਿਆ ਕਲ ਬੰਦਿਆ,
ਜਿੰਨੀ ਮਰਜ਼ੀ ਬਾਜੀਆਂ ਕਰ ਸਰ ਬੰਦਿਆ ,ਆਖਰ ਨੂੰ ਜਾਣਾ ਮਰ ਬੰਦਿਆ,
ਛੱਡ ਦੇ ਕਰਨਾ ਮੇਰੀ ਮੇਰੀ,ਨਾ ਕਰ ਇੱਕਠੀ ਪਾਪਾ ਦੀ ਢੇਰੀ,
ਤੇਰਾ ਹੀ ਤੇਰਾ ਦਾ ਜਾਪ ਲੈ ਮਨ ਵਿੱਚ,ਰੱਬ ਨਾਮ ਦੀ ਝੋਲੀ ਭਰ ਬੰਦਿਆ,
ਬਸ ਵਾਹਿਗੁਰੂ ਵਾਹਿਗੁਰੂ ਕਰ ਬੰਦਿਆ,ਆਖਰ ਨੂੰ ਜਾਣਾ ਮਰ ਬੰਦਿਆ,
ਸਿਰਫ ਪੜਨਾ ਨੀ ਅਮਲ ਵੀ ਕਰਨਾ,ਝੂਠ ਏ ਸਭ ਤੇ ਸੱਚ ਏ ਮਰਨਾ,
ਕਣ ਕਣ ਦੇ ਵਿੱਚ ਰੱਬ ਦਾ ਵਾਸਾ,ਪਰ ਆਪਨੇ ਅੰਦਰ ਰੱਬ ਫੜ ਬੰਦਿਆ,
ਮਨ ਨੀਵਾਂ ਮੱਤ ਉੱਚੀ ਰਖ ਕੇ,ਮਾਨਸ ਜਾਤ ਦੀ ਸੇਵਾ ਕਰ ਬੰਦਿਆ,
ਸਮਾਂ ਏ ਥੌੜਾ ਤੇ ਕੰਮ ਨੇ ਬਹੁਤੇ,ਆਖਰ ਨੂੰ ਜਾਣਾ ਮਰ ਬੰਦਿਆ,
ਬਲਬੀਰ ਸੱਚੀ ਸਭ ਜਾਣਾ ਸੜ ਬੰਦਿਆ,ਆਖਰ ਨੂੰ ਜਾਣਾ ਮਰ ਬੰਦਿਆ

 🍀🍀🍀🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

 

6 Comments

Post a Comment

Post a Comment

Previous Post Next Post