ਮੌਤ🔸DEATH🔸मौत



🍀🍀🍀🍀🍀🍀🍀🍀🍀🍀🍀🍀🍀🍀🍀

 ਇੱਕ ਦਿਨ ਸਭ ਨੇ ਮਰਨਾ ਹੀ ਏ,

ਫਿਰ ਮਰਨੇ ਤੋ ਡਰਨਾ ਕੀ ਏ,

ਰਬ ਲੈ ਜਾਣ ਵਕਤ ਕਦੇ ਉਮਰ ਨਾ ਦੇਖੇ,

ਲੰਮੀਆ ਉਮਰਾਂ ਦੇ ਫਿਰ ਕਿਉ ਦਿਲ ਵਿਚ ਨੇ ਭੁਲੇਖੇ,

ਸਾਫ ਰਹਿ ਦਿਲਾਂ ਤੇ ਸਾਫ ਰੱਖ ਨੀਤਾ,

ਮੋਹ ਮਾਇਆ ਛੱਡ,ਛੱਡ ਝੂਠੀਆਂ ਪ੍ਰੀਤਾਂ,

ਹਰ ਕੋਈ ਦੁਨੀਆਂ ਤੇ ਲੱਗਾ ਇੱਕ ਦੂਜੇ ਨੂੰ ਥੱਲੇ ਲਾਉਣ ਨੂੰ,

ਕਈ  ਤਾ ਸਾਰਟ ਕਟ ਨੇ ਲੱਭ ਦੇ ਰੱਬ ਨੂੰ ਆਪਣਾ ਬਣੳਣ ਨੂੰ,

ਮੇਰਾ ਤਾ ਬਸ ਏਹੋ ਕਹਿਣਾ,ਸੱਚ ਦਾ ਰਸਤਾ ਏ ਆਤਮਿਕ ਗਹਿਣਾ,

ਉਸ ਰੱਬ ਨੂੰ ਬਸ ਦਿਲੋਂ ਧਿਆ ਲਉ,ਜਿਉਦੇ ਜੀ ਹੀ ਸਭ ਪੱਲੇ ਪਾ ਲਉ,

ਬਲਬੀਰ ਜੋ ਅੰਦਰ ਏ ਉਸਨੂੰ ਲੈ ਪਹਿਚਾਣ,

ਇਹ ਬਾਹਰੀ ਝੂਠੀ ਸ਼ੋਹਰਤ ਦਾ ਕਹਿੜੀ ਗੱਲ ਦਾ ਮਾਨ,

ਪੈਸਾ ਧੇਲਾ ਕਰਨਾ ਕੀ ਏ,ਇਕ ਦੂਜੇ ਤੋਂ ਫਿਰ ਸੜਨਾ ਕੀ ਏ,

ਇੱਕ ਦਿਨ ਸਭ ਨੇ ਮਰਨਾ ਹੀ ਏ,

ਫਿਰ ਮਰਨੇ ਤੋਂ ਡਰਨਾ ਕੀ ਏ

🍀🍀🍀🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

6 Comments

Post a Comment

Post a Comment

Previous Post Next Post