ਖੂਬਸੁਰਤੀ🔸BEAUTY🔸सुंदरता




 🍀🍀🍀🍀🍀🍀🍀🍀🍀🍀🍀🍀🍀🍀🍀

ਤੇਰੀ ਖੂਬਸੂਰਤੀ ਕਮਾਲ ਮੇਰੇ ਹਾਣੀਆਂ

ਹੁਸਨ ਤੇਰੇ ਨੂੰ ਤੱਕ ਲੱਗੇ ਅੱਗ ਠੰਡੇ ਪਾਣੀਆਂ

ਤੇਰੀ ਖੂਬਸੂਰਤੀ..….............2

ਜੁਲਫਾਂ ਲਾਉਣ ਉਡਾਰੀ ਜਿਵੇਂ ਘਟਾਵਾਂ ਹੋਣ ਕਾਲੀਆ

ਚੰਨ ਤਾਰੇ ਲਟਕਣ ਬਦੱਲੀ ਜਿਵੇਂ ਲਮਕਣ ਕੰਨੀ ਵਾਲੀਆਂ

ਤੇਰੀ ਖੂਬਸੂਰਤੀ ਕਮਾਲ ਮੇਰੇ ਹਾਣੀਆਂ-2

ਹੁਸਨ ਤੇਰੇ ਨੂੰ ਤੱਕ ਲੱਗੇ ਅੱਗ ਠੰਡੇ ਪਾਣੀਆਂ

ਤੇਰੀ ਖੂਬਸੂਰਤੀ ਕਮਾਲ ਮੇਰੇ ਹਾਣੀਆਂ-2

ਵਾਂਗ ਮੌਰਨੀ ਦੀ ਤੋਰ ਤੁਰੇ  ਗੱਲਾਂ ਹੋਣ ਵਿਚ ਢਾਹਣੀਆ

ਚੋ-ਚੋ ਪੈਂਦਾ ਨੂਰ ਚਿਹਰੇ ਤੋ ਜਿਉਂ ਸੰਤਰੇ ਦੀਆਂ ਫਾੜੀਆ

ਤੇਰੀ ਖੂਬਸੂਰਤੀ ਕਮਾਲ ਮੇਰੇ ਹਾਣੀਆਂ-2

ਹੁਸਨ ਤੇਰੇ ਨੂੰ ਤੱਕ ਲੱਗੇ ਅੱਗ ਠੰਡੇ ਪਾਣੀਆਂ

ਨੈਣ ਤਰਕਸ਼ ਦੇ ਤੀਰ ਜਹੇ ਇਨ੍ਹਾਂ ਤੱਕ ਕੇ ਚੜਨ ਖੁਮਾਰੀਆਂ

ਹੋਰ ਵੀ ਨੇ ਹੂਰਾ ਕਈ ਜੱਗ ਤੇ ਪਰ ਤੇਰੇ ਤੋਂ ਥੱਲੇ ਨੇ ਉਹ ਸਾਰੀਆਂ

ਤੇਰੀ ਖੂਬਸੂਰਤੀ ਕਮਾਲ ਮੇਰੇ ਹਾਣੀਆਂ

ਹੁਸਨ ਤੇਰੇ ਨੂੰ ਤੱਕ ਲੱਗੇ ਅੱਗ ਠੰਡੇ ਪਾਣੀਆਂ

 🍀🍀🍀🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

 

6 Comments

Post a Comment

Post a Comment

Previous Post Next Post