ਇੱਕਲਾ🔸ALONE🔸अकेला



 🍀🍀🍀🍀🍀🍀🍀🍀🍀🍀🍀🍀🍀🍀🍀

ਮਾਂ –ਬਾਪ ਨੂੰ ਛੱਡ ,ਜਦ ਮੈਂ ਪਰਦੇਸੀ ਹੋਇਆ ਸੀ
ਇਕ ਪਲ ਨਾ ਭੁਲਿਆ ਦੇਸ ਆਪਣਾ,ਪਲ - ਪਲ ਹਰ  ਪਲ ਮੈਂ ਰੋਇਆ ਸੀ
ਮਾ ਦੇ ਹੱਥਾ ਦੇ ਖਾਣੇ ਦਾ ਇਥੇ ਸਵਾਦ ਨਾ ਮਿਲਦਾ,ਪਹਿਲਾ ਵਾਗੂ ਹੁਣ ਇਥੇ ਚਿਹਰਾ ਨਾ ਖਿੱਲਦਾ।
ਸਾਰਾ ਦਿਨ ਕੰਮ ਕਾਰ ਚ ਲੱਗਦਾ ,ਇਕ ਪਲ ਨਾ ਲੰਘਦਾ ਵੇਹਲਾ ਆ।
ਮਾ-ਬਾਪ ਤੇ ਯਾਰ ਹੁਣ ਕੋਲ ਨਹੀ,ਬਸ ਪੱਲੇ ਥੋੜਾ ਧੇਲਾ ਆ।
ਦੁਖ- ਸੁਖ ਦੀ ਖਬਰ ਸੁਣ ਪਿੰਡ ਦੀ ,ਦਿਲ ਵਿੱਚ ਹੌਲ ਜਿਹਾ ਪੈ ਜਾਦਾ
ਮੈਂ ਪਾਰ ਸਮੁੰਦਰੋ ਬੈਠਾ ਹੈ ਇਹ ਸੋਚ ਸਬਰ ਜਿਹਾ ਢਹਿ ਜਾਦਾ।
ਖੋਰੇ ਕੇਦਾ ਕੇਦਾ  ਨੀ ਚਿਹਰਾ ਦੇਖ ਹੋਣਾ
ਖਬਰੇ ਕਿਹੜੇ ਕਿਹੜੇ ਜਿਗਰੀ ਯਾਰ ਦਾ ਸਿਵਾ  ਨੀ ਦੇਖ ਹੋਣਾ
ਦਿਲ ਕਰਦਾ ਸਾਰੀਆ ਯਾਦਾ ਨੂੰ ਫਿਰ ਤੋ ਜੇਬੀ ਪਾ ਲਵਾ
ਮਾ-ਬਾਪ ਬੁੱਕਲ ਵਿਚ ਲੈ ਕੇ ਅੰਬਰੀ ਟਾਕੀ ਲਾ ਲਾਵਾ।
ਪਿੰਡ ਦੇ ਗੁਰਪੁਰਬ,ਲੋਹੜੀ,ਦੀਵਾਲੀ ਬਸ ਸੁਪਨੇ ਬਣ ਕੇ ਰਹਿ ਗਏ ਨੇ
ਯਾਰ ਦੋਸਤ ਤੇ ਭੈਣ-ਭਾਈ ਵੀਡੀਓ ਕਾਲ ਹੀ ਬਣ ਕੇ ਰਹਿ ਗਏ ਨੇ।
ਹਰ ਬੰਦਾ ਇੱਥੇ ਬਣਿਆ ਮਸ਼ੀਨ ਏ,
ਪਿੰਡ ਦੀ ਮਿੱਟੀ ਭੁਲਦੀ ਨਾ ਭਾਵੇ ਦੁਨੀਆ ਇੱਥੇ ਰੰਗੀਨ ਏ।
ਕੰਮ ਤੇ ਆ,ਕੰਮ ਤੋ ਆਇਆ,ਕੰਮ ਤੇ ਜਾਣਾ ਬਸ ਇਹੀ ਗੱਲਾ ਹੁਣ ਪੱਲੇ ਆ
ਕੋਲ ਲੱਖਾ ਦੁਨੀਆ ਘੁੰਮਦੀ ਆ,ਬਲਵੀਰ ਯਾਰਾ ਫਿਰ ਵੀ ਅਸੀ ਕੱਲੇ ਆ,ਕੱਲੇ ਆ

🍀🍀🍀🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

 











8 Comments

Post a Comment

Post a Comment

Previous Post Next Post