ਜੌਕਰ🔸JOKER 🔸जोकर

 







                        🍀🍀🍀🍀🍀🍀

ਦੋ-ਦੋ ਮਖੌਟੇ ਪਾ ਕੇ ਘੁੰਮੇ ਇਹ ਦੁਨੀਆਦਾਰੀ ਦੇ ਕਿੱਸੇ,


ਜੋ ਦਿਸਦਾ ਉਹ ਨਕਲੀ ਚਿਹਰਾ,ਅਸਲੀ ਚਿਹਰਾ ਰਹਿੰਦਾ ਪਿੱਛੇ,

ਕੋਈ ਮਜਬੂਰੀ ਦਾ ਪੱਖ ਸੁਣਾ ਗਿਆ, ਕੋਈ ਖੁਦ ਦੀ ਜਾਮੀਰ ਹੀ ਖਾ ਗਿਆ,

ਕੋਈ ਦੋਗਲਾ ਕਹਿ ਕੇ ਬਦਨਾਮ ਹੋਇਆ ,ਕੋਈ ਜੌਕਰ ਬਣ ਕੇ ਛਾਅ ਗਿਆ।

ਮੂੰਹ ਤੇ ਕੌੜਾ ਬੋਲਣ ਵਾਲੇ,ਹੁੰਦੇ ਪਿੱਠ ਪਿੱਛੇ ਨਾ ਦੱਬੇ ਮੁਰਦੇ ਫਰੋਲਣ ਵਾਲੇ,

ਕਈ ਯਾਰੀ ਨੂੰ ਗੂੜਾ ਦੱਸਦੇ ਪਰ ਹੁੰਦੇ ਹਰ ਭੇਤ ਨੂੰ ਜੱਗ ਦੇ  ਸਾਹਵੇ ਖੋਲਣ ਵਾਲੇ,

ਕੋਈ ਬੇਗਾਨਿਆ ਨੂੰ ਵੀ ਹਿੱਕ ਡਾਹ ਕੇ ਬਚਾਅ ਗਿਆ, ਕੋਈ ਗਊ ਗਰੀਬ ਦਾ ਬਣਦਾ ਹੱਕ ਵੀ ਦਬਾਅ ਗਿਆ,

ਕੋਈ ਦੋਗਲਾ ਕਹਿ ਕੇ ਬਦਨਾਮ ਹੋਇਆ , ਕੋਈ ਜੌਕਰ ਬਣ ਕੇ ਛਾਅ ਗਿਆ।

ਇਕ ਚਿਹਰਾ ਹੀ ਸਾਫ ਬਣਾ ਲਉ,ਡੁਪਲੀਕੇਟ ਹੈ ਜੋ ਨੂੰ ਅੱਗ ਲਗਾ ਦੇ ਦਿਉ,

ਜੋ ਸੱਚੀ ਉਹ ਗੱਲ ਤੇ ਖੜ੍ਹ ਜਾਉ,ਬੇਗਾਨਾ ਹੋਵੇ ਭਾਵੇਂ ਉਹਦੀ ਇੱਜਤ ਲਈ ਲੜ੍ਹ ਜਾਉ,

ਜੋ ਸੱਚ ,ਇਮਾਨਦਾਰੀ ਤੇ ਫੜਦਾ ਅਣਖ ਦਾ ਪੱਲਾ ,ਉਹ ਹਮੇਸ਼ਾਂ ਹੀ ਰੱਬ ਨੂੰ ਭਾਅ ਗਿਆ

ਕੋਈ ਦੋਗਲਾ ਕਹਿ ਕੇ ਬਦਨਾਮ ਹੋਇਆ , ਕੋਈ ਜੌਕਰ ਬਣ ਕੇ ਛਾਅ ਗਿਆ।

                                         🍀🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚


9 Comments

Post a Comment

Post a Comment

Previous Post Next Post