ਪਰਿਵਾਰ ਦੇ ਜੀਅ

ਪਰਿਵਾਰ ਦੇ ਜੀਅ



🍀🍀

 ਇਕੋ ਘਰ ਦੇ ਜੀਅ ਨੇ ਸਾਰੇ ਪਰ ਸੋਚਾਂ ਦੇ ਵਿੱਚ ਵੰਡੇ ਹੋਏ

ਕੁਝ ਫੁੱਲਾਂ ਦੇ ਜੂਨੀ ਪੈ ਗਏ ਕੋਈ ਰਾਹਾਂ ਦੇ ਕੰਡੇ ਹੋਏ

ਦੁਨੀਆਂ ਦੀ ਹਰ ਮਿੱਠੀ ਗੱਲ ਵੀ ਉਹਨਾਂ ਦੇ ਲਈ ਕੌੜੀ ਏ

ਜਿਨਾਂ ਦੇ ਮਨਾਂ ਦੇ ਖੁਰਪੇ ਲੱਗਦੇ ਨਫਰਤ ਦੇ ਨਾਲ ਚੰਡੇ ਹੋਏ

ਸਿਖਰ ਦੁਪਹਰੇ ਜਿਹੜੇ ਸੂਰਜ ਧੁੱਪ ਤਿੱਖੀ ਜਹੀ ਵੰਡਦੇ ਸੀ

ਸ਼ਾਮ ਪਈ ਤਾ ਉਹੀਓ ਸੂਰਜ ਹਨੇਰੇ ਦੇ ਵਿੱਚ ਠੰਡੇ ਹੋਏ

ਜੀਵਣ ਇੱਕ ਕਿਤਾਬ ਜਹੀ ਜਿਹੂਨੰ ਪੜ ਪੜ ਤੁਰਦੇ ਜਾਣਾ ਏ

ਤਾਹੀਓ ਧੋਖਾ ਖਾ ਜਾਂਦੇ ਕਈ ਜੀਵਣ ਦੇ ਵਿੱਚ ਹੰਡੇ ਹੋਏ

ਸਾਵਣ ਆਵਣ ਬੱਦਲ ਵਰਸਣ ਮਨ ਧਰਤੀ  ਪਿਆਸੀ ਰਹਿੰਦੀ

ਬਹੁਤੇ ਦੇਰ ਨਾ ਚੱਲਦੇ ਰਿਸ਼ਤੇ ਮਤਲਬ ਦੇ ਨਾਲ ਗੰਡੇ ਹੋਏ

ਵਕਤ ਦੀ ਭੱਠੀ ਦੇ ਵਿੱਚ ਪੈ ਕੇ ਕੀ ਕੀ ਬਣਿਆ ਹੈ ਇਸ ਦਾ

ਕੁਝ ਇਸ ਦੇ ਔਜਾਰ ਬਣੇ ਤੇ ਕਈ ਤਲਵਾਰਾਂ ਖੰਡੇ ਹੋਏ

🍀🍀

                                           

24 Comments

  1. ਬਹੁਤ ਵਧੀਆ ਜੀ

    ReplyDelete

Post a Comment

Post a Comment

Previous Post Next Post