ਉਦੇਸ਼🔸 AIM🔸उद्देश्य






🍀🍀🍀🍀🍀🍀🍀🍀🍀

ਕਿਉ ਢੋ ਕੇ ਬੈਠਾ ਬੂਹਾ  ਵੇ ਤੂੰ ਸੋਹਣਿਆ ਅੰਦਰ ਦਾ,

ਸਭ ਕੁਝ ਤੇਰੇ ਵੱਸ ਚ,ਕਿਉ ਟੋਲੇ ਫਿਰਦਾ ਦੁਆਰਾ ਮੰਦਿਰ ਦਾ,

ਅੰਦਰ ਨੂੰ ਥੋੜਾ ਫਰੋਲ ਤਾ ਸਹੀ,ਮਨ ਦੇ ਜਿੰਦਰੇ ਖੋਲ ਤਾ ਸਹੀ,

ਖੋਲ ਦੇ ਸਾਰੇ ਅੰਤਰ ਦੁਆਰੇ,  ਮਸਜਿਦ ਗੁਰਦੁਆਰੇ ਤੇਰੇ ਅੰਦਰ ਹੀ ਨੇ ਸਾਰੇ

ਅਲਖ ਜਗਾ ਲੈ,ਮਨ ਸਮਝਾ ਲੈ,

ਸੱਚ, ਹੱਕ ਤੇ ਇਮਾਨਦਾਰੀ ਵਾਲਾ ਪਾ ਕੇ ਦੇਖ ਤਾ ਚੋਲਾ,

ਪੱਬਾ ਭਾਰ ਉਡਦਾ ਫਿਰੇਗਾ,ਮਨ ਵੀ ਹੋ ਜਾਊ ਹੋਲਾ,

ਜੀਣਾ ਮਰਨਾ ਭੁੱਲ ਜਾਵੇਗਾ ,ਅਸਲ ਭੇਦ ਫਿਰ ਖੁੱਲ ਜਾਵੇਗਾ।

ਮੁਕ ਜਾਣੀ ਫਿਰ ਆਵਣ ਜਾਣੀ, ਸਮਝ ਜਾਏਗਾ ਸਭ ਉਲਝੀ ਤਾਣੀ,

ਕੀ ਹੈ ਇਹ ਜੀਵਨ ਤੇ ਕੀ ਹੈ ਇਹਦੀ ਅਸਲ ਕਹਾਣੀ

🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

7 Comments

Post a Comment

Post a Comment

Previous Post Next Post