ਜਿੰਦਗੀ ਦਾ ਰੋਲ🔸 ROLE OF LIFE






 🍀🍀🍀🍀🍀🍀🍀🍀🍀🍀🍀🍀🍀🍀🍀

ਸੁਣ ਵੇ ਬੰਦਿਆ ,ਕਿਉ ਬਣਿਆ ਅਨਭੋਲ

ਕੀ ਏ ਤੇਰੀ ਜਿੰਦਗੀ ਦਾ ਰੋਲ

ਕਿਉ ਦੁਖੀ ਏ ਕਿਉ ਸੁਖੀ ਏ,ਇਹ ਰਮਝਾ ਨੂੰ  ਤੂੰ ਦੇਖ ਫਰੋਲ

ਕੀ ਏ ਤੇਰੀ ਜਿੰਦਗੀ ਦਾ ਰੋਲ

ਜੰਮਦਾ,ਹਸਦਾ,ਖੇਡਦਾ  ਮਰਦਾ, ਦਿਲ ਦੇ ਪਰਦੇ ਕਦੇ ਦੇਖੇ ਨਾ ਖੋਲ

ਕੀ ਏ ਤੇਰੀ ਜਿੰਦਗੀ ਦਾ ਰੋਲ

ਕਦੇ ਸੋਚੇ ਮੈਂ ਰੱਬ ਨੂੰ ਧਿਆਵਾ,ਕਦੇ ਸੋਚੇ ਮੈਂ  ਪੈਸੇ ਨੂੰ ਚਾਹਵਾਂ

ਪੈਸੇ ਦੀ  ਘੋੜੀ ਤੇ ਚੜ ਕੇ ਕਹਿੜੀ ਖੁਸ਼ੀ ਦੇ ਵਜਾਉਦਾ ਏ ਢੋਲ

ਸੁਣ ਵੇ ਬੰਦਿਆ ,ਕਿਉ ਬਣਿਆ ਅਨਭੋਲ

ਕੀ ਏ ਤੇਰੀ ਜਿੰਦਗੀ ਦਾ ਰੋਲ

ਮੈਨੂੰ ਵੀ ਇਹ ਸਮਝ ਨਾ ਆਵੇ,ਕੋਣ ਕਿਸ ਰਸਤੇ ਨੂੰ ਜਾਵੇ

ਜਾ ਤਾ ਰੱਬ ਦਾ ਹੋ ਕੇ ਮਰਜਾ, ਜਾ ਫਿਰ ਕਬੀਲਦਾਰੀਆ ਵਿੱਚ ਜਾਅ ਫਸ ਜਾ

ਇਹ ਜਿੰਦਗੀ ਸੱਚੀ ਵਾਲੀ ਡਾਵਾਂਡੋਲ

ਸੁਣ ਵੇ ਬੰਦਿਆ ,ਕਿਉ ਬਣਿਆ ਅਨਭੋਲ

ਕੀ ਏ ਤੇਰੀ ਜਿੰਦਗੀ ਦਾ ਰੋਲ,ਸੱਚੀ ਨੀ ਪਤਾ ਕੀ ਏ ਸਾਡੀ ਜਿੰਦਗੀ ਦਾ ਰੋਲ

 🍀🍀🍀🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

 


8 Comments

Post a Comment

Post a Comment

Previous Post Next Post