ਭਵਿੱਖ🔸 FUTURE🔸भविष्य

 







                                                      🍀🍀🍀🍀🍀🍀🍀🍀🍀🍀

ਆਉਣ ਵਾਲੇ ਸਮੇਂ ਵਿੱਚ ਪਾਣੀਆਂ ਦੀ ਥੋੜ ਹੋਉ

ਹੁਣ ਵਾਹੀਕਲ ਚੋਰੀ ਕਰਦੇ ਨੇ ਫਿਰ ਘਰ -ਘਰ ਪਾਣੀ ਚੋਰ ਹੋਉ

ਔਖੇ ਹੋਣਗੇ ਸਾਹ ਵੀ ਲੈਣੇ ਸਭ ਨੇ ਪਿੱਠ ਤੇ ਬੰਨੇ  ਸਿਲੰਡਰ ਹੋਉ

ਸਰਦੀ ਦਾ ਮੌਸਮ ਸਿਰਫ ਮਹੀਨਾ ਰਹਿ ਜਾਉ ਐਸਾ ਵੀ ਕਦੇ ਕਲੰਡਰ ਹੋਉ

ਖੇਤੀ ਬਾੜੀ ਡੁੱਬ ਕੇ ਰਹਿ ਜਾਉ ਹਰ ਕੋਨਾ ਧਰਤੀ ਦਾ ਬੰਜ਼ਰ ਹੋਉ

ਧਰਮਾਂ ਲਈ ਕਤਲੇਅਮ ਸਰੇਆਮ ਹੋਣੇ ਐਸਾ ਵੀ ਕਦੇ ਮੰਜ਼ਰ ਹੋਉ।

🍀🍀🍀🍀🍀🍀🍀🍀🍀🍀

💚ਬਲਬੀਰ  ਮੂਨਕਾਂ💚

5 Comments

Post a Comment

Post a Comment

Previous Post Next Post